02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਾਬਾ ਕਰਨੈਲ ਸਿੰਘ ਦੀ ਚੌਥੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਅਜੀਤ ਡੈਸਕ 29-03-2026
ਹਠੂਰ, 28 ਮਾਰਚ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਨਾਨਕਸਰ 13 ਮੰਜ਼ਿਲਾ ਝੋਰੜਾਂ ਵਿਖੇ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਅਨਿਨ ਸੇਵਾਦਾਰ ਸੱਚਖੰਡਵਾਸੀ ਬਾਬਾ ਕਰਨੈਲ ਸਿੰਘ ਨਾਨਕਸਰ ਝੋਰੜਾਂ ਵਾਲਿਆਂ ਦੀ ਚੌਥੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਜਿਸ ਵਿਚ ਪ੍ਰਕਾਸ਼ ਕਰਵਾਏ 5 ਸ੍ਰੀ ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ, ਉਪਰੰਤ ਰਾਗੀ ਭਾਈ ਸਤਨਾਮ ਸਿੰਘ, ਭਾਈ ਸੰਦੀਪ ਸਿੰਘ, ਭਾਈ ਚਮਕੌਰ ਸਿੰਘ, ਬਾਬਾ ਰਮਨਦੀਪ ਸਿੰਘ ਮੰਡੀਰਾਂ, ਬਾਬਾ ਦਰਬਾਰਾ ਸਿੰਘ ਚੰਨਣਵਾਲ ਅਤੇ ਭਾਈ ਸਤਿਨਾਮ ਸਿੰਘ ਭਦੌੜ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਕਵੀਸ਼ਰ ਭਾਈ ਅਜਮੇਰ ਸਿੰਘ ਕਾਲਸਾਂ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਸੱਚਖੰਡਵਾਸੀ ਬਾਬਾ ਕਰਨੈਲ ਸਿੰਘ ਨਾਨਕਸਰ ਝੋਰੜਾਂ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਸੇਵਾ ਨੂੰ ਸਮਰਪਿਤ ਕਰਦਿਆਂ ਲੰਬੇ ਸਮੇਂ ਤੱਕ ਗੁਰੂ ਘਰ ਦੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਬਾਬਾ ਹਰੀ ਸਿੰਘ ਝੋਰੜਾਂ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਜੱਸਾ ਸਿੰਘ, ਭਾਈ ਬਿੰਦਰ ਸਿੰਘ, ਭਾਈ ਗੋਰਾ ਸਿੰਘ, ਸਤਵੰਤ ਸਿੰਘ ਯੂ.ਐੱਸ.ਏ., ਬਾਬਾ ਕਰਨੈਲ ਸਿੰਘ ਜੀ ਦੇ ਭਤੀਜੇ ਹਰਪਾਲ ਸਿੰਘ ਤੇ ਉਨ੍ਹਾਂ ਦੇ ਭਰਾ ਭਾਈ ਗੁਰਦੇਵ ਸਿੰਘ ਕੈਨੇਡਾ, ਸੁਰਜਨ ਸਿੰਘ ਚੰਨਵਾਲ, ਬਿੰਦਰ ਸਿੰਘ ਗਰੇਵਾਲ, ਲਛਮਣ ਸਿੰਘ ਦੇਹੜਕਾ, ਲਛਮਣ ਸਿੰਘ ਰਸੂਲਪੁਰ, ਕਰਮਜੀਤ ਸਿੰਘ ਦੇਹੜਕਾ, ਮਨਜੀਤ ਸਿੰਘ ਕੈਨੇਡਾ, ਨਿਰਮਲ ਸਿੰਘ ਨਾਨਕਸਰ, ਗੁਰਲਾਲ ਸਿੰਘ ਝੋਰੜਾਂ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ-ਅਬਾਦ 'ਚ ਸਾਲਾਨਾ ਨਤੀਜੇ ਅਗਲੀ ਖ਼ਬਰ ਸਨਮਤੀ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।