03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ 'ਆਯੂਸ਼ਮਾਨ ਅਰੋਗਿਆ ਕੇਂਦਰ' ਦਾ ਰਸਮੀ ਤੌਰ 'ਤੇ ਉਦਘਾਟਨ

ਅਜੀਤ ਡੈਸਕ 29-03-2026
ਰਾਏਕੋਟ, 28 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਲੜੀ ਤਹਿਤ ਅੱਜ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ 'ਆਯੂਸ਼ਮਾਨ ਅਰੋਗਿਆ ਕੇਂਦਰ ਮੁਹਿੰਮ' ਵਲੋਂ ਸਥਾਨਕ ਸਹਿਬਾਜ਼ਪੁਰਾ ਰੋਡ 'ਤੇ ਕਲੀਨਿਕ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸੂਬੇ ਦੇ ਹਰ ਇਕ ਨਾਗਰਿਕ ਤੱਕ ਵਧੀਆ ਸਿਹਤ ਸਹੂਲਤਾਂ ਪਹੁੰਚਾਉਣਾ ਹੈ | ਉਨ੍ਹਾਂ ਕਿਹਾ ਕਿ ਇੰਨ੍ਹਾਂ ਅਰੋਗਿਆ ਕੇਂਦਰ ਦੇ ਖੁੱਲ੍ਹਣ ਨਾਲ ਹੁਣ ਹਰ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ ਅਤੇ ਲੋਕਾਂ ਨੂੰ ਹੁਣ ਇਲਾਜ ਲਈ ਕਿਧਰੇ ਦੂਰ-ਦੁਰਾਡੇ ਪ੍ਰਾਈਵੇਟ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ | ਉਨ੍ਹਾਂ ਦੱਸਿਆ ਕਿ ਇੰਨ੍ਹਾਂ ਅਰੋਗਿਆ ਕੇਂਦਰ ਵਿਚ ਨਾ ਸਿਰਫ਼ ਇਲਾਜ ਕੀਤਾ ਜਾਵੇਗਾ, ਸਗੋਂ ਯੋਗਾ ਅਤੇ ਹੋਰ ਸਰੀਰਿਕ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ | ਇਸ ਮੌਕੇ ਸ਼ਹਿਰ ਵਾਸੀਆਂ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੇਂਦਰ ਦੇ ਖੁੱਲ੍ਹਣ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਐੱਸ.ਐੱਮ.ਓ. ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਆਯੂਸ਼ਮਾਨ ਅਰੋਗਿਆ ਕੇਂਦਰ' ਵਿਚ ਸਰਦੀਆਂ ਦੇ ਮੌਸਮ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਅਤੇ ਗਰਮੀਆਂ ਵਿਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਜਾਂਚ, ਦਵਾਈਆਂ, ਬਲੱਡ ਟੈਸਟ ਆਦਿ ਸਿਹਤ ਸਹੂਲਤਾਂ ਫ਼ਰੀ ਉਪਲੱਬਧ ਹੋਣਗੀਆਂ | ਇਸ ਮੌਕੇ ਪੀ.ਏ. ਕਮਲ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਸ਼ਹਿਰੀ ਪ੍ਰਧਾਨ ਰਾਮਕੁਮਾਰ ਛਾਪਾ, ਮਦਨ ਲਾਲ ਅਗਰਵਾਲ ਪ੍ਰਧਾਨ ਕਰਿਆਨਾ ਯੂਨੀਅਨ ਰਾਏਕੋਟ, ਮਨੋਹਰ ਲਾਲ ਲਾਡੀ, ਪ੍ਰਦੀਪ ਕੁਮਾਰ ਜਿੰਦਲ, ਜੱਸ ਸਿੰਘ ਹਲਵਾਰਾ, ਡਾ: ਧੀਰਜ ਵਰਮਾ ਮੈਡੀਕਲ ਅਫ਼ਸਰ, ਅਮਨਦੀਪ ਕੌਰ ਫਾਰਮਾਸਿਸਟ, ਸਨਮਦੀਪ ਕੌਰ ਕਲੀਨਿਕ ਅਸਿਸਟੈਂਟ, ਵੀਰਦਵਿੰਦਰ ਸਿੰਘ ਲੈਬੋਰਟਰੀ ਟੈਕਨੀਸ਼ਨ, ਮਨਦੀਪ ਕੁਮਾਰ, ਕਰਮਜੀਤ ਸਿੰਘ ਫਾਰਮੇਸੀ ਇੰਚਾਰਜ, ਡਾ.ਤੇਜਿੰਦਰ, ਜਤਿੰਦਰ ਸੋਨੀ, ਜਸਪ੍ਰੀਤ ਕੌਰ, ਐਕਸੀਅਨ ਆਦੇਸ਼ ਗੁਪਤਾ, ਸਤਪਾਲ ਗੋਇਲ, ਸਾਬਕਾ ਕੌਂਸਲਰ ਰਾਜ ਕੁਮਾਰ ਰਾਜੂ, ਅਵਤਾਰ ਸਿੰਘ ਧਾਲੀਵਾਲ, ਕਰਨ ਕੁਮਾਰ, ਅਮਨਪ੍ਰੀਤ ਸਿੰਘ ਜੇਈ, ਸਨੀ ਵਰਮਾ, ਪੱਪੂ ਸਿੰਘ, ਰੀਨਾ ਰਾਣੀ, ਪ੍ਰੀਤਮ ਸਿੰਘ, ਜੋਤੀ ਰਾਏਕੋਟ, ਅਵਤਾਰ ਸਿੰਘ, ਗੁਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਕਡਾਊਨ ਦੀ ਚਰਚਾ ਵਿਚਕਾਰ ਪੈਟਰੋਲੀਅਮ ਪਦਾਰਥਾਂ ਦੀ ਕਮੀ ਨੇ ਲੋਕਾਂ ਦੀ ਵਧਾਈ ਚਿੰਤਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ-ਅਬਾਦ 'ਚ ਸਾਲਾਨਾ ਨਤੀਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।