15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਥੁਰਾ-ਵਿ੍ੰਦਾਵਨ ਧਾਮ ਲਈ ਖੰਨਾ ਤੋਂ ਬੱਸ ਰਵਾਨਾ

ਅਜੀਤ ਡੈਸਕ 04-04-2026
ਖੰਨਾ, 3 ਅਪੈ੍ਰਲ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਦੇਵੀ ਦਿਵਾਲਾ ਮੰਦਿਰ ਤੋਂ ਵਿ੍ੰਦਾਵਨ ਸਥਿਤ ਸ਼੍ਰੀ ਠਾਕੁਰ ਜੀ ਬਾਂਕੇ ਬਿਹਾਰੀ ਦੇ ਪਵਿੱਤਰ ਸਥਾਨਾਂ, ਮਥੁਰਾ ਵਿਚ ਸ਼੍ਰੀ ਕਿ੍ਸ਼ਨ ਦੇ ਜਨਮ ਸਥਾਨ, ਗੋਕੁਲ ਅਤੇ ਬਰਸਾਨਾ ਵਿਚ ਰਾਧਾ ਰਾਣੀ ਦੇ ਮਹਿਲ ਲਈ ਬੱਸ ਰਵਾਨਾ ਹੋਈ | ਇਸ ਮੌਕੇ ਭਾਜਪਾ ਪੰਜਾਬ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਅਤੇ ਪੰਜਾਬ ਓ. ਬੀ. ਸੀ. ਮੋਰਚਾ ਦੇ ਉਪ ਪ੍ਰਧਾਨ ਸੁਧੀਰ ਸੋਨੂੰ ਵਲੋਂ ਨਾਰੀਅਲ ਤੋੜ ਕੇ ਬੱਸ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਚੰਨੀ ਅਤੇ ਸੁਧੀਰ ਸੋਨੂੰ ਨੇ ਯਾਤਰੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਸ਼ਰਧਾਲੂ ਭਾਗਸ਼ਾਲੀ ਸਨ, ਜਿਨ੍ਹਾਂ ਨੂੰ ਰਾਧਾ ਰਾਣੀ ਨੇ ਖ਼ੁਦ ਬੁਲਾਇਆ ਹੈ | ਜਿਨ੍ਹਾਂ ਨੂੰ ਉਨ੍ਹਾਂ ਨੇ ਆਸ਼ੀਰਵਾਦ ਲੈਣ ਲਈ ਵਿ੍ੰਦਾਵਨ ਅਤੇ ਬਰਸਾਨਾ ਧਾਮ ਦੀ ਯਾਤਰਾ ਕਰਨ ਦੇ ਯੋਗ ਬਣਾਇਆ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਹਰਸਿਮਰਤ ਸਿੰਘ ਰਿਚੀ, ਵਕੀਲ ਜਤਿਨ ਮਿੱਤਲ, ਵਿਸ਼ਾਲ ਮਿੱਤਲ, ਸੰਜੀਵ ਕੌਸ਼ਲ, ਸੋਨੂੰ ਉੱਪਲ, ਅਨਿਲ ਬੱਤਾ, ਅਮਨ, ਪੱਪੂ, ਲਵਿਸ਼, ਕਵੀਸ਼, ਅਮਿਤਾ, ਨਿਹਾਰਿਕਾ, ਸ਼ਿਖਾ, ਤਨਿਸ਼, ਨੀਲੇਸ਼, ਅਕਸ਼ਿਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 'ਮਾਪੇ-ਓਰੀਐਂਟੇਸ਼ਨ' ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਜਪਾ 'ਚ ਸ਼ਾਮਿਲ ਹੋਏ ਚਰਨਜੀਤ ਸਿੰਘ ਕਾਲੇਵਾਲ ਦਾ ਸ਼ਹਿਰੀ ਮੰਡਲ ਦੇ ਆਗੂਆਂ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।