17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੈਨੇਡਾ ਬੈਠੇ ਗੈਂਗਸਟਰ ਦਾ ਪੰਜਾਬ 'ਚ ਖੌਫ਼ਨਾਕ ਪਲਾਨ ਫੇਲ੍ਹ, ਲੁਧਿਆਣਾ 'ਚ ਵਾਰਦਾਤ ਤੋਂ ਪਹਿਲਾਂ 2 ਸ਼ੂਟਰ ਹਥਿਆਰਾਂ ਸਮੇਤ ਕਾਬੂ

ਅਜੀਤ ਡੈਸਕ 18-04-2026
ਜਗਰਾਉਂ, 17 ਅਪ੍ਰੈਲ (ਗੁਰਦੀਪ ਸਿੰਘ ਮਲਕ)-ਵਿਦੇਸ਼ 'ਚ ਬੈਠ ਕੇ ਪੰਜਾਬ ਵਿਚ ਅਪਰਾਧ ਦਾ ਜਾਲ ਫੈਲਾਉਣ ਵਾਲੇ ਗੈਂਗਸਟਰ ਗੋਪੀ ਲਾਹੌਰੀਆ ਦਾ ਇਕ ਹੋਰ ਖਤਰਨਾਕ ਪਲਾਨ ਲੁਧਿਆਣਾ ਪੁਲਿਸ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ | ਥਾਣਾ ਸਦਰ ਦੀ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਦੋ ਸ਼ੂਟਰਾਂ ਨੂੰ ਗੁਰੂਸਰ ਕਾਉਂਕੇ ਨੇੜੇ ਹਾਈਟੈਕ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਕਿੰਦਾ ਅਤੇ ਹਰਸ਼ਦੀਪ ਸਿੰਘ ਉਰਫ਼ ਬਿੱਲਾ ਦੋਵੇਂ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ | ਪੁਲਿਸ ਨੇ ਉਨਾਂ ਦੇ ਕਬਜ਼ੇ 'ਚੋਂ ਦੋ ਦੇਸੀ ਪਿਸਤੌਲ (32 ਬੋਰ), ਚਾਰ ਜਿੰਦੇ ਕਾਰਤੂਸ, ਦੋ ਖਾਲੀ ਮੈਗਜ਼ੀਨ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੀ ਹੈ | ਪੁਲਿਸ ਸੂਤਰਾਂ ਮੁਤਾਬਕ ਇਨਪੁੱਟ ਮਿਲੀ ਸੀ ਕਿ ਦੋਵੇਂ ਦੋਸ਼ੀ ਮੋਗਾ ਤੋਂ ਲੁਧਿਆਣਾ ਵੱਲ ਜਾ ਰਹੇ ਹਨ ਅਤੇ ਉਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ | ਇਹ ਵੀ ਸਾਹਮਣੇ ਆਇਆ ਕਿ ਉਨਾਂ ਨੂੰ ਕੈਨੇਡਾ 'ਚ ਬੈਠੇ ਗੈਂਗਸਟਰ ਗੋਪੀ ਲਾਹੌਰੀਆ ਵਲੋਂ ਕਿਸੇ ਵੱਡੀ ਵਾਰਦਾਤ ਲਈ ਭੇਜਿਆ ਗਿਆ ਸੀ | ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਦੋਵੇਂ ਨੂੰ ਕਾਬੂ ਕਰ ਲਿਆ ਅਤੇ ਉਨ•ਾਂ ਦੀ ਸਾਜ਼ਿਸ਼ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤਾ | ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸ਼ੀ ਲੁਧਿਆਣਾ ਵਿਚ ਕਿਸੇ ਨਿਸ਼ਾਨੇ ਨੂੰ ਟਾਰਗੇਟ ਕਰਨ ਦੀ ਫਿਰਾਕ ਵਿਚ ਸਨ | ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿਚ ਗੈਂਗਸਟਰ ਗੋਪੀ ਲਾਹੌਰੀਆ ਦਾ ਨਾਮ ਵੀ ਸ਼ਾਮਿਲ ਹੈ | ਇਸ ਮਾਮਲੇ ਸਬੰਧੀ ਸ਼ੁੱਕਰਵਾਰ ਦੇਰ ਸ਼ਾਮ ਪੁਲਿਸ ਲਾਈਨ ਵਿਚ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ਼ ਬਿੱਲਾ ਪਹਿਲਾਂ ਵੀ ਅਪਰਾਧਕ ਮਾਮਲਿਆਂ ਵਿਚ ਸ਼ਾਮਿਲ ਰਹਿ ਚੁੱਕਾ ਹੈ | ਉਸ 'ਤੇ ਪਹਿਲਾਂ ਇਕ ਕਤਲ ਅਤੇ ਇਕ ਨਾਜਾਇਜ਼ ਹਥਿਆਰਾਂ ਦਾ ਕੇਸ ਦਰਜ ਹੈ | ਉਨਾਂ ਦੱਸਿਆ ਕਿ ਅਰਸ਼ਦੀਪ ਹਾਲ ਹੀ ਵਿਚ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਹੀ ਦੁਬਾਰਾ ਅਪਰਾਧ ਦੀ ਦੁਨੀਆਂ ਵਿਚ ਸ਼ਾਮਿਲ ਹੋ ਗਿਆ |
ਡਾ. ਗੁਪਤਾ ਮੁਤਾਬਕ ਗੋਪੀ ਲਾਹੌਰੀਆ ਵਲੋਂ ਉਸਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ 20 ਹਜ਼ਾਰ ਦਾ ਲਾਲਚ ਦਿੱਤਾ ਗਿਆ ਸੀ | ਹਾਲਾਂਕਿ ਰਕਮ ਹਾਲੇ ਤੱਕ ਉਸਨੂੰ ਮਿਲੀ ਨਹੀਂ ਸੀ, ਫਿਰ ਵੀ ਉਹ ਵਾਰਦਾਤ ਲਈ ਤਿਆਰ ਹੋ ਗਿਆ ਸੀ | ਸ਼ੁਰੂਆਤੀ ਪੁੱਛਗਿੱਛ ਵਿਚ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ•ਾਂ ਨੇ ਇਹ ਨਾਜਾਇਜ਼ ਹਥਿਆਰ ਗੋਪੀ ਲਾਹੌਰੀਆ ਵਲੋਂ ਦੱਸੀ ਗਈ ਥਾਂ ਤੋਂ ਹੀ ਪ੍ਰਾਪਤ ਕੀਤੇ ਸਨ | ਫਿਲਹਾਲ ਪੁਲਿਸ ਵਲੋਂ ਦੋਵੇਂ ਦੋਸ਼ੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗੈਂਗ ਦੇ ਹੋਰ ਮੈਂਬਰਾਂ ਅਤੇ ਭਵਿੱਖ ਦੀਆਂ ਸਾਜ਼ਿਸ਼ਾਂ ਬਾਰੇ ਵੱਡੇ ਖੁਲਾਸੇ ਹੋ ਸਕਣ |
ਪਿਛਲੀ ਖ਼ਬਰ ਕਣਕ ਖ਼ਰੀਦ ਦੇ ਮਾਪਦੰਡਾਂ 'ਚ ਛੋਟ ਦੇਣਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ-ਡਾ. ਰਾਜਿੰਦਰ ਸ਼ਰਮਾ ਅਗਲੀ ਖ਼ਬਰ ਅਕਾਲੀ ਦਲ (ਬ) ਦੇ ਆਰ.ਟੀ.ਆਈ. ਵਿੰਗ ਕਾਰਜਕਾਰੀ ਮੈਂਬਰ ਐਡਵੋਕੇਟ ਸੁਖਪਾਲ ਸਿੰਘ ਫੱਲੇਵਾਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।