03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੁਧਾਰ ਫੋਟੋਗ੍ਰਾਫ਼ਰ ਐਸੋ: ਦੀ ਚੋਣ, ਲਖਵੀਰ ਸਿੰਘ ਰੱਤੋਵਾਲ ਪ੍ਰਧਾਨ ਬਣੇ

ਅਜੀਤ ਡੈਸਕ 19-04-2026
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 18 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਗੁਰੂਸਰ ਸੁਧਾਰ ਇਕਾਈ ਦੀ ਸਲਾਨਾ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਜਗਰੂਪਇੰਦਰ ਸਿੰਘ ਸੰਘੇੜਾ ਦੀ ਅਗਵਾਈ ਹੇਠ ਹੋਈ | ਫੋਟੋਗ੍ਰਾਫ਼ਰਾਂ ਨੂੰ ਦਰਪੇਸ਼ ਚੁਣੌਤੀਆਂ, ਵੱਧ ਰਹੀ ਮਹਿੰਗਾਈ 'ਚ ਫੋਟੋਗ੍ਰਾਫ਼ੀ ਦਾ ਇਕਸਾਰ ਰੇਟ, ਹੋਰ ਮੁਸ਼ਕਿਲਾਂ 'ਤੇ ਲੰਮੀਆਂ ਵਿਚਾਰਾਂ ਬਾਅਦ ਸੁਧਾਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਨਵੇਂ ਸਿਰਿਓ ਚੋਣ ਹੋਈ | ਆਪਸੀ ਸਹਿਮਤੀ ਨਾਲ ਫੋਟੋਗ੍ਰਾਫ਼ਰ ਲਖਵੀਰ ਸਿੰਘ ਰੱਤੋਵਾਲ ਨੂੰ ਪ੍ਰਧਾਨ ਚੁਣ ਲਿਆ ਗਿਆ | ਨਵੀਂ ਚੁਣੀ ਕਮੇਟੀ ਵਿਚ ਫੋਟੋਗ੍ਰਾਫ਼ਰ ਸੁਖਵਿੰਦਰ ਸਿੰਘ ਸਕੱਤਰ, ਹਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਮੀਤ ਪ੍ਰਧਾਨ, ਖੁਸ਼ਕਰਨ ਸਿੰਘ ਮੀਤ ਪ੍ਰਧਾਨ, ਮਨਜਿੰਦਰ ਸਿੰਘ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਦੋਵੇਂ ਜੁਆਇੰਟ ਸਕੱਤਰ, ਪਿ੍ਤਪਾਲ ਸਿੰਘ ਦੀ ਪੀ.ਆਰ.ਓ. ਵਜੋਂ ਚੋਣ ਹੋਈ | ਸਾਬਕਾ ਪ੍ਰਧਾਨ ਸੁਖਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਰਵੀ ਭੂਸ਼ਣ, ਧਰਮਿੰਦਰ ਸਿੰਘ, ਸਤਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਸੁਨੀਲ ਵਰਮਾ, ਮਲਕੀਤ ਸਿੰਘ, ਗੁਰਦੀਪ ਸਿੰਘ, ਹੋਰਨਾਂ ਚੋਂ ਕੁਝ ਵਿਸ਼ੇਸ਼ ਅਹੁਦਿਆਂ ਅਤੇ ਬਾਕੀ ਸੁਧਾਰ ਫੋਟੋਗ੍ਰਾਫ਼ਰ ਐਸੋ: ਲਈ ਮੈਂਬਰ ਚੁਣੇ ਗਏ |
ਪਿਛਲੀ ਖ਼ਬਰ ਹਰਿੰਦਰਪਾਲ ਸਿੰਘ ਟਿੰਕੂ ਚੌਧਰੀ ਕਾਂਗਰਸ ਪਾਰਟੀ ਵਲੋਂ ਵਪਾਰ ਮੰਡਲ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਹਾਈ ਸਕੂਲ ਐਤੀਆਣਾ ਦੀ ਆਧੁਨਿਕ ਸਾਇੰਸ ਲੈਬ ਦਾ ਉਦਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।