03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਰਿੰਦਰਪਾਲ ਸਿੰਘ ਟਿੰਕੂ ਚੌਧਰੀ ਕਾਂਗਰਸ ਪਾਰਟੀ ਵਲੋਂ ਵਪਾਰ ਮੰਡਲ ਦੇ ਚੇਅਰਮੈਨ ਨਿਯੁਕਤ

ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਅਸ਼ੋਕ ਬਾਂਸਲ)-ਹਰਿੰਦਰਪਾਲ ਸਿੰਘ ਟਿੰਕੂ ਜੋ ਕਿ ਕਾਂਗਰਸ ਵਿਚ ਪਿਤਾ ਪੁਰਖੀ ਸਮੇਂ ਤੋਂ ਆਪਣੀਆਂ ਸੇਵਾ ਨਿਭਾਉਂਦੇ ਆ ਰਹੇ ਹਨ ਜਿਨ੍ਹਾਂ ਨੂੰ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਇਕ ਸਮਾਰੋ ਦੌਰਾਨ ਵਪਾਰ ਮੰਡਲ ਕਾਂਗਰਸ ਜ਼ਿਲ੍ਹਾ ਮੋਗਾ ਦਾ ਚੇਅਰਮੈਨ ਨਿਯੁਕਤ ਕੀਤਾ | ਇਸ ਮੌਕੇ ਪ੍ਰਧਾਨ ਹਰੀ ਸਿੰਘ ਖਾਈ ਨੇ ਦੱਸਿਆ ਕਿ ਹਰਿੰਦਰਪਾਲ ਸਿੰਘ ਟਿੰਕੂ ਚੌਧਰੀ ਦੇ ਪਿਤਾ ਨਾਨਕ ਸਿੰਘ ਚੌਧਰੀ ਨੇ ਆਪਣੇ ਜੀਵਨ ਦੌਰਾਨ ਸਾਰੀ ਉਮਰ ਕਾਂਗਰਸ ਪਾਰਟੀ ਵਿਚ ਰਹਿ ਕੇ ਸੇਵਾ ਨਿਭਾਈ ਹੈ, ਅੱਜ ਇਨ੍ਹਾਂ ਨੂੰ ਮੈਂ ਨਿਯੁਕਤੀ ਪੱਤਰ ਦੇ ਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ | ਇਸ ਮੌਕੇ ਟੀਕੂ ਚੌਧਰੀ ਨੇ ਨਿਯੁਕਤੀ ਪੱਤਰ ਮਿਲਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ | ਇਸ ਮੌਕੇ ਸਿਟੀ ਵਾਈਸ ਪ੍ਰਧਾਨ ਤੇ ਕੌਂਸਲਰ ਸਾਹਿਲ ਅਰੋੜਾ, ਸਨੀ ਗਿੱਲ, ਰਵਿੰਦਰ ਬਜਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ <br/> ਅਗਲੀ ਖ਼ਬਰ ਸੁਧਾਰ ਫੋਟੋਗ੍ਰਾਫ਼ਰ ਐਸੋ: ਦੀ ਚੋਣ, ਲਖਵੀਰ ਸਿੰਘ ਰੱਤੋਵਾਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।