03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਸੂਲਪੁਰ ਤੋਂ ਲੋਪੋਂ ਨੂੰ ਜਾਂਦੀ ਟੁੱਟੀ ਸੜਕ 'ਤੇ ਪ੍ਰੀਮਿਕਸ ਪੈਣਾ ਸ਼ੁਰੂ

ਅਜੀਤ ਡੈਸਕ 19-04-2026
ਹਠੂਰ, 18 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਤੋਂ ਲੋਪੋ ਨੂੰ ਜਾਂਦੀ ਪਿਛਲੇ ਲੰਮੇ ਸਮੇਂ ਟੁੱਟੀ ਸੜਕ ਦੇ ਭਾਗ ਜਾਗੇ ਹਨ ਅਤੇ ਹੁਣ ਇਹ ਪ੍ਰੀਮਿਕਸ ਪਾ ਕੇ ਬਣਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਮੋਟੇ ਪੱਥਰ ਪਿਛਲੇ 11 ਮਹੀਨਿਆਂ ਤੋਂ ਪਾਏ ਹੋਏ ਸਨ, ਜਿਸ ਕਰਕੇ ਲੋਕਾਂ ਨੂੰ ਆਵਾਜਾਈ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਜਿਸ ਸਬੰਧੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਦੋ ਹਫ਼ਤੇ ਪਹਿਲਾਂ 'ਅਜੀਤ' ਰਾਹੀਂ ਸਰਕਾਰ ਤੱਕ ਆਵਾਜ਼ ਉਠਾਈ ਸੀ ਅਤੇ ਅੱਜ ਇਸ ਸੜਕ 'ਤੇ ਪ੍ਰੀਮਿਕਸ ਪੈਣਾ ਸ਼ੁਰੂ ਹੋ ਗਿਆ ਹੈ | ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਅੱਜ 'ਅਜੀਤ' ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਖ਼ਬਰ ਦੇ ਅਸਰ ਨਾਲ ਅੱਜ ਸੜਕ ਬਣ ਰਹੀ ਹੈ ਅਤੇ ਉਹ ਸਾਥੀਆਂ ਨਾਲ ਸੜਕ 'ਤੇ ਪਾਏ ਜਾ ਰਹੇ ਪ੍ਰੀਮਿਕਸ ਦਾ ਨਿਰੀਖਣ ਕਰਦੇ ਪਵਾਇਆ ਜਾ ਰਿਹਾ ਹੈ ਤਾਂ ਜੋ ਕਿਧਰੇ ਮਟੀਰੀਅਲ ਮਾੜਾ ਜਾਂ ਘੱਟ ਨਾ ਪਵੇ | ਉਨ੍ਹਾਂ ਨੇ ਮੰਡੀ ਬੋਰਡ ਦੇ ਐੱਸ.ਡੀ.ਓ. ਅਤੇ ਜੇ.ਈ. ਪ੍ਰਮਿੰਦਰ ਸਿੰਘ ਢੋਲਣ ਅਤੇ ਸਬੰਧਤ ਠੇਕੇਦਾਰ ਦਾ ਵਿਸ਼ੇਸ਼ ਤੌਰ 'ਤੇ ਨਗਰ ਵਾਸੀਆਂ ਵਲੋਂ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪੰਚ ਪ੍ਰਭਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਮਾਰੋਹ ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।