03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਿੱਧਵਾਂ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਮਾਰੋਹ

ਅਜੀਤ ਡੈਸਕ 19-04-2026
ਚੌਂਕੀਮਾਨ, 18 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਰਹਿਨੁਮਾਈ ਹੇਠ ਮਾਪੇ-ਅਧਿਆਪਕ ਮਿਲਣੀ ਸਮਾਰੋਹ ਕਰਵਾਇਆ ਗਿਆ | ਮਾਪੇ ਅਧਿਆਪਕ ਮਿਲਣੀ-ਸਮਾਰੋਹ ਦਾ ਉਦੇਸ਼ ਮਾਪਿਆਂ ਦੇ ਵਿਚਾਰਾਂ ਤੋ ਜਾਣੂੰ ਹੋਣਾ, ਵਿਦਿਆਰਥਣਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਨਾ, ਤਸ਼ੱਲੀਬਖਸ਼ ਜਵਾਬ ਅਤੇ ਸੁਝਾਅ ਦੇਣਾ ਸ਼ਾਮਿਲ ਸੀ | ਵਿਦਿਆਰਥਣਾਂ ਦੀ ਘਰੇਲੂ ਪ੍ਰੀਖਿਆਵਾਂ ਵਿਚੋਂ ਪ੍ਰਾਪਤ ਅੰਕਾਂ ਦੇ ਨਤੀਜੇ ਵਿਦਿਆਰਥਣਾਂ ਦੇ ਮਾਪਿਆਂ ਨਾਲ ਸਾਂਝੇ ਕੀਤੇ ਗਏ | ਅਧਿਆਪਕਾਂ ਨੇ ਮਾਪਿਆਂ ਨੂੰ ਨਤੀਜਿਆਂ ਸਬੰਧੀ ਦੱਸਦਿਆਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਅਤੇ ਯੂਨੀਵਰਸਿਟੀ ਪੁਜੀਸ਼ਨਾਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸਮਾਗਮ ਦੇ ਇੰਚਾਰਜ ਡਾ. ਗਗਨਦੀਪ ਧਾਰਨੀ, ਡਾ. ਬਲਵਿੰਦਰ ਕੌਰ ਅਤੇ ਬਾਕੀ ਪ੍ਰੋਫ਼ੈਸਰ ਸਾਹਿਬਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸਿੱਧਵਾਂ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ 'ਚ ਕਮੀਆਂ ਕਾਰਨ ਦਿੱਤਾ ਅਸਤੀਫ਼... ਅਗਲੀ ਖ਼ਬਰ ਰਸੂਲਪੁਰ ਤੋਂ ਲੋਪੋਂ ਨੂੰ ਜਾਂਦੀ ਟੁੱਟੀ ਸੜਕ 'ਤੇ ਪ੍ਰੀਮਿਕਸ ਪੈਣਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।