04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਿੱਧਵਾਂ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ 'ਚ ਕਮੀਆਂ ਕਾਰਨ ਦਿੱਤਾ ਅਸਤੀਫ਼ਾ-ਡਾ: ਜੀ.ਐੱਸ. ਗਰੇਵਾਲ <br/>

ਅਜੀਤ ਡੈਸਕ 19-04-2026
ਚੌਂਕੀਮਾਨ, 18 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਸਾਬਕਾ ਮੈਨੇਜਰ ਜੀ.ਐੱਸ ਗਰੇਵਾਲ ਨੇ ਕਿਹਾ ਕਿ ਮਾੈ ਆਪਣੇ ਅਹੁਦੇ ਤੋਂ ਅਸਤੀਫ਼ਾ ਇਸ ਕਰਕੇ ਦਿੱਤਾ ਹੈ ਕਿਉਂਕਿ ਟਰੱਸਟ ਵਿਚ ਕੁਝ ਅਜਿਹੇ ਮੈਂਬਰ ਹਨ ਜੋ ਆਪਣੇ ਕੇਸ ਕਟਵਾਉਂਦੇ ਹਨ ਜੋ ਕਿ ਟਰੱਸਟ ਦੇ ਰੂਲ ਖ਼ਿਲਾਫ਼ ਹੈ, ਕਿਉਂਕਿ ਟਰੱਸਟ ਦੇ ਕਾਨੂੰਨ ਅਨੁਸਾਰ ਕੋਈ ਵੀ ਕੇਸ ਕਤਲ ਕਰਵਾਉਣ ਵਾਲਾ ਟਰੱਸਟ ਦਾ ਮੈਂਬਰ ਨਹੀਂ ਬਣ ਸਕਦਾ ਤੇ ਟਰੱਸਟ ਵਿਚ ਕੁਝ ਮੈਂਬਰ ਸਹਿਬਾਨ ਆਪਣੀਆਂ ਮਨਮਰਜੀਆਂ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਸਿੱਧਵਾਂ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰ ਸਹਿਬਾਨਾਂ ਵਿਚ ਜੋ ਕਮੀਆਂ ਹਨ, ਉਸ ਨੂੰ ਸਹੀ ਕਰਨ ਲਈ ਉਹ ਲੜਾਈ ਜਾਰੀ ਰੱਖਣਗੇ ਤੇ ਸਿੱਧਵਾਂ ਵਿੱਦਿਅਕ ਸੰਸਥਾਵਾ ਦੇ ਪੂਜ਼ਨੀਕ ਬਾਨੀਆਂ ਦੇ ਸੁਪਨਿਆਂ ਨੂੰ ਉਜੜਨ ਨਹੀਂ ਦੇਣਗੇ ਤੇ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣਗੇ, ਜੋ ਕਿ ਟਰੱਸਟੀ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨਗੇ |

ਪਿਛਲੀ ਖ਼ਬਰ ਦੇਹੜਕਾ ਵਿਖੇ ਪਿਉ-ਪੁੱਤ ਦਾ ਗਮਗੀਨ ਮਾਹੌਲ 'ਚ ਇਕੱਠਿਆਂ ਕੀਤਾ ਸਸਕਾਰ <br/> ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।