05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜਗਰਾਉਂ ਮੰਡੀ ਦਾ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕੀਤਾ ਦੌਰਾ ਐੱਸ.ਡੀ.ਐੱਮ. ਨੂੰ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਤੇ ਅਦਾਇਗੀ 'ਚ ਤੇਜ਼ੀ ਲਿਆਉਣ ਲਈ ਕਿਹਾ

ਅਜੀਤ ਡੈਸਕ 19-04-2026
ਜਗਰਾਉਂ, 18 ਅਪ੍ਰੈਲ (ਸ਼ਮਸ਼ੇੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਵਲੋਂ ਆਪਣੇ ਸਾਥੀਆਂ ਨਾਲ ਜਗਰਾਉਂ ਮੁੱਖ ਦਾਣਾ ਮੰਡੀ ਦਾ ਦੌਰਾ ਕੀਤਾ | ਇਸ ਮੌਕੇ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੰਡੀ 'ਚ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਅਤੇ ਅਦਾਇਗੀ ਦੀ ਸਮੱਸਿਆ ਹੈ | ਉਨ੍ਹਾਂ ਇਸ ਸਬੰਧੀ ਆੜ੍ਹਤੀਆਂ, ਆਪਣੇ ਸਾਥੀਆਂ ਦੀ ਹਾਜ਼ਰੀ 'ਚ ਐੱਸ.ਡੀ.ਐੱਮ. ਜਗਰਾਉਂ ਨਾਲ ਇੰਨ੍ਹਾਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ | ਉਨ੍ਹਾਂ ਐੱਸ.ਡੀ.ਐੱਮ. ਨੂੰ ਇੰਨ੍ਹਾਂ ਕੰਮਾਂ 'ਚ ਤੇਜ਼ੀ ਲਿਆਉਣ ਲਈ ਕਿਹਾ | ਐੱਸ.ਡੀ.ਐੱਮ. ਜਗਰਾਉਂ ਨੇ ਇਸ ਸਬੰਧੀ ਤੁਰੰਤ ਸਬੰਧਿਤ ਖ਼ਰੀਦ ਏਜੰਸੀਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਜਗਰਾਉਂ ਮੁੱਖ ਮੰਡੀ 'ਚ ਲਿਫਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ, ਸਰਕਾਰ ਇਸ ਨੂੰ ਚੁੱਕਣ ਦਾ ਪ੍ਰਬੰਧ ਕਰੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਸਮੱਸਿਆ ਨਾ ਆਵੇ ਕਿਉਂਕਿ ਪਿਛਲੇ ਦੋ-ਤਿੰਨ ਸੀਜ਼ਨਾਂ ਦੌਰਾਨ ਫ਼ਸਲਾਂ ਦਾ ਝਾੜ ਘੱਟ ਕਰਕੇ ਪਹਿਲਾਂ ਹੀ ਕਿਸਾਨਾਂ ਦੀ ਹਾਲਤ ਕਮਜ਼ੋਰ ਹੈ | ਇਸ ਮੌਕੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਸ਼ਿਵਰਾਜ ਸਿੰਘ, ਆੜ੍ਹਤੀਆ ਪ੍ਰਹਿਲਾਦ, ਸਵਰਨ ਸਿੰਘ ਮਲਕ, ਹਰਪਾਲ ਸਿੰਘ ਸਾਬਕਾ ਸਰਪੰਚ ਕੋਠੇ ਪੋਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਮਾਲ ਵੈੱਲਫੇਅਰ ਸੁਸਾਇਟੀ ਵਲੋਂ ਸਰਕਾਰੀ ਸਕੂਲ ਪਮਾਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਨਜ਼ਦੀਕ ਕੀਤੀ ਜਾਣ ਵਾਲੀ ਹੱਦਬੰਦੀ ਉਪਰੰਤ ਹਾਕਮ ਧਿਰ ਦੇ ਲੋਕਾਂ ਵਲੋਂ ਸਰਪੰਚ ਅਤੇ ਉਸ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।