05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਮਾਲ ਵੈੱਲਫੇਅਰ ਸੁਸਾਇਟੀ ਵਲੋਂ ਸਰਕਾਰੀ ਸਕੂਲ ਪਮਾਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 19-04-2026
ਮੁੱਲਾਂਪੁਰ-ਦਾਖਾ, 18 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਮਾਲ ਵੈੱਲਫੇਅਰ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਮਾਲ ਵਿਖੇ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਮੋਹਰੀ ਵਿਦਿਆਰਥੀਆਂ ਦੇ ਸਨਮਾਨ ਲਈ ਸਕੂਲ ਕੈਂਪਸ ਅੰਦਰ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ | ਸਕੂਲ ਇੰਚਾਰਜ ਲੈਕਚਰਾਰ ਸੁਖਦੇਵ ਸਿੰਘ ਅਤੇ ਹੈੱਡ ਟੀਚਰ ਰਮਨਦੀਪ ਕੌਰ ਦੇ ਉੱਦਮ ਨਾਲ ਇਨਾਮ ਵੰਡ ਸਮਾਰੋਹ ਦਾ ਮੰਚ ਸੰਚਾਲਨ ਲੈਕ: ਮਨਦੀਪ ਸਿੰਘ ਸੇਖੋਂ ਵਲੋਂ ਕੀਤਾ ਗਿਆ | ਵਿਦਿਆਰਥੀ, ਅਧਿਆਪਕਾਂ ਅਤੇ ਪਤਵੰਤਿਆਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਲੈਕ: ਮਨਦੀਪ ਸਿੰਘ ਨੇ ਕਿਹਾ ਕਿ ਸਫ਼ਲ ਹੋਣ ਲਈ ਦਿ੍ੜ ਨਿਸ਼ਚਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਜਿਥੇ ਸਫਲ ਅਧਿਆਪਕ ਦੀ ਪਹਿਚਾਣ ਵਿਦਿਆਰਥੀ ਨਾਲ ਹੈ, ਉਥੇ ਮਾਪਿਆਂ ਨੂੰ ਵੀ ਆਪਣੀਆਂ ਇੱਛਾਵਾਂ ਬੱਚਿਆਂ ਉੱਪਰ ਨਹੀਂ ਥੋਪਣੀਆਂ ਚਾਹੀਦੀਆਂ, ਜਿਸ ਵਿਸ਼ੇ ਵਿਚ ਵਿਦਿਆਰਥੀ ਦੀ ਰੁਚੀ ਹੈ, ਉਹੀ ਪੜ੍ਹਨ ਦਿੱਤਾ ਜਾਵੇ | ਸਰਕਾਰ ਸਕੂਲ ਪਮਾਲ 'ਚੋਂ ਸਕੂਲ ਸਿੱਖਿਆ ਪ੍ਰਾਪਤ ਕਰਕੇ ਖੇਤੀਬਾੜੀ ਵਿਭਾਗ 'ਚ ਉੱਚ ਅਹੁਦੇ 'ਤੇ ਰਹੇ ਡਾ: ਗੁਰਨਾਮ ਸਿੰਘ ਸੇਖੋਂ, ਕੋਚ ਹਰਦੀਪ ਸਿੰਘ, ਜਤਿੰਦਰ ਸਿੰਘ ਡੁਬਈ, ਨਵਦੀਪ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ, ਹੋਰਨਾਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਵੈੱਲਫੇਅਰ ਸੁਸਾਇਟੀ ਦੇ ਉੱਦਮ ਦੀ ਸ਼ਲਾਘਾ ਕੀਤੀ | ਮੋਹਰੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੰਡੇ ਜਾਣ ਸਮੇਂ ਸੂਬੇਦਾਰ ਅਮਰਜੀਤ ਸਿੰਘ, ਬਾਬਾ ਨਛੱਤਰ ਸਿੰਘ, ਪੰਚ ਖੁਸ਼ਪਾਲ ਸਿੰਘ, ਪੰਚ ਲਖਵੀਰ ਸਿੰਘ, ਪੰਚ ਪਰਮਜੀਤ ਕੌਰ, ਝਲਮਣ ਸਿੰਘ, ਜੀਤ ਸਿੰਘ, ਪ੍ਰੀਤਮ ਸਿੰਘ ਸੇਖੋਂ, ਕੁਲਦੀਪ ਸਿੰਘ, ਦਰਸ਼ਨ ਸਿੰਘ, ਆਤਮਾ ਸਿੰਘ ਸੌਂਦ, ਚੰਨਣ ਸਿੰਘ, ਚਰਨ ਸਿੰਘ ਫੌਜੀ, ਕੈਪ. ਸੋਹਣ ਸਿੰਘ, ਰੁਪਿੰਦਰ ਸਿੰਘ, ਰੁਲਦੂ ਮੁਹੰਮਦ, ਚਰਨਜੀਤ ਸਿੰਘ ਚੰਨੀ, ਮਨਜੀਤ ਸਿੰਘ ਡੀਪੀਈ, ਸੁਖਵਿੰਦਰ ਸਿੰਘ, ਨੋਨੀ ਪਮਾਲ, ਲਖਵੀਰ ਸਿੰਘ ਟੀਟਾ, ਸੂਰਤ ਸਿੰਘ, ਹਰੀ ਸਿੰਘ, ਬੁੱਧ ਰਾਮ ਸਿੰਘ, ਜਗਜੀਤ ਸਿੰਘ, ਹੋਰ ਮੌਜੂਦ ਰਹੇ |
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਿਖੇ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਵਾਸੀ 80 ਸਾਲਾ ਬਜ਼ੁ... ਅਗਲੀ ਖ਼ਬਰ ਜਗਰਾਉਂ ਮੰਡੀ ਦਾ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕੀਤਾ ਦੌਰਾ ਐੱਸ.ਡੀ.ਐੱਮ. ਨੂੰ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।