31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਅਕਾਲੀ ਦਲ ਨੇ ਕੀਤਾ ਐਕਸੀਅਨ ਦਫ਼ਤਰ ਜਗਰਾਉਂ ਦਾ ਘਿਰਾਓ

ਅਜੀਤ ਡੈਸਕ 01-05-2026
ਜਗਰਾਉਂ, 30 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਵਿਚ ਲਗਾਤਾਰ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਐਕਸੀਅਨ ਦਫ਼ਤਰ ਜਗਰਾਉਂ ਵਿਖੇ ਜ਼ੋਰਦਾਰ ਧਰਨਾ ਦਿੱਤਾ ਗਿਆ |
ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਆਗੂ ਸ਼ਾਮਿਲ ਹੋਏ | ਧਰਨੇ ਦੌਰਾਨ ਲੋਕਾਂ ਨੇ ਬਿਜਲੀ ਵਿਭਾਗ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤੁਰੰਤ ਬਿਜਲੀ ਸਪਲਾਈ ਸੁਚਾਰੂ ਕਰਨ ਦੀ ਮੰਗ ਕੀਤੀ | ਧਰਨੇ ਦੌਰਾਨ ਸੰਬੋਧਨ ਕਰਦਿਆਂ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐੱਸ.ਆਰ.ਕਲੇਰ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਪ੍ਰਬੰਧਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਖੇਤਾਂ ਵਿਚ ਲੱਗੇ ਟਿਊਬਵੈੱਲ ਬੰਦ ਪਏ ਹਨ ਅਤੇ ਸਿੰਚਾਈ ਦਾ ਕੰਮ ਰੁਕਿਆ ਹੋਇਆ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ |
ਗਰਮੀ ਦੇ ਮੌਸਮ ਵਿਚ ਫਰਿੱਜ, ਕੂਲਰ ਅਤੇ ਹੋਰ ਬਿਜਲੀ ਉਪਕਰਣ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ੳਇਸ ਮੌਕੇ ਪ੍ਰਧਾਨ ਸਿਵਰਾਜ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਜ਼ਦੂਰ ਵਰਗ ਵੀ ਬਿਜਲੀ ਕੱਟਾਂ ਕਾਰਨ ਬਹੁਤ ਪ੍ਰੇਸ਼ਾਨ ਹੈ | ਛੋਟੇ ਉਦਯੋਗ ਅਤੇ ਕਾਰਖਾਨਿਆਂ ਵਿਚ ਕੰਮ ਰੁਕਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਅਸਰ ਪੈ ਰਿਹਾ ਹੈ | ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਬਿਜਲੀ ਵਿਭਾਗ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਚੀਮਾ, ਮਨਦੀਪ ਸਿੰਘ ਗਾਲਿਬ, ਕੁਲਦੀਪ ਸਿੰਘ ਗਿੱਦੜਵਿੰਡੀ, ਸਰਪ੍ਰੀਤ ਸਿੰਘ ਕਾਉਂਕੇ, ਰਣਧੀਰ ਸਿੰਘ ਚਕਰ, ਚਰਨਜੀਤ ਸਿੰਘ ਜਗਰਾਉਂ (ਸਾਰੇ ਸਰਕਲ ਪ੍ਰਧਾਨ), ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਯੂਥ ਆਗੂ ਸੰਦੀਪ ਸਿੰਘ ਮੱਲਾ, ਲਖਵੀਰ ਸਿੰਘ ਚਕਰ, ਸੁਖ ਜਗਰਾਉਂ, ਹਰਕੀਰਤ ਸਿੰਘ ਸਿੱਧਵਾਂ ਖੁਰਦ, ਸਤਨਾਮ ਸਿੰਘ ਬੱਸੂਵਾਲ, ਜੋਰਾ ਸਿੰਘ ਸਵੱਦੀ ਖੁਰਦ, ਮਿੰਟੂ ਸਵੱਦੀ, ਪ੍ਰਧਾਨ ਜਸਵੰਤ ਕੋਠੇ ਖਜੂਰਾਂ, ਪ੍ਰਧਾਨ ਪਰਮਿੰਦਰ ਕੰਬੋ ਹਠੂਰ, ਬਲਵੰਤ ਸਿੰਘ ਬਾਦਲ ਹਠੂਰ, ਤਾਰੀ ਕੋਠੇ ਅੱਠ ਚੱਕ, ਜਗਤਾਰ ਸਿੰਘ ਕੋਠੇ ਚੱਕ, ਮਨਦੀਪ ਸਿੰਘ ਸਿੱਧਵਾਂ, ਭਜਨ ਸਿੰਘ ਦੇਹੜਕਾ, ਡਾਇਰੈਕਟਰ ਬਲਜੀਤ ਸਿੰਘ ਹਠੂਰ, ਜੀਵਨ ਸਿੰਘ ਬਰਸਾਲ, ਨੰਬਰਦਾਰ ਗੋਪਾਲ ਸਿੰਘ ਭੰਮੀਪੁਰਾ, ਪਿ੍ਤਪਾਲ ਸਿੰਘ ਮੱਲ੍ਹਾ, ਜਸਵੰਤ ਸਿੰਘ ਪੱਤੀ ਮੁਲਤਾਨੀ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ, ਅਮਨਾ ਡੱਲਾ, ਬਿੱਟੂ ਡੱਲਾ, ਕੁਲਵੀਰ ਸਿੰਘ ਬਹਾਦਰਕੇ, ਪ੍ਰਧਾਨ ਜਤਿੰਦਰ ਸਿੱਧਵਾਂ, ਗੁਰਮੀਤ ਸਿੰਘ ਜਗਰਾਉਂ, ਸੁਖਬੀਰ ਸਿੰਘ ਰਾਜੂ ਡਾਂਗੀਆ, ਦਵਿੰਦਰ ਸਿੰਘ ਖੇਲਾ, ਵਿਕੀ ਜਗਰਾਉਂ, ਰਿੰਕੂ ਅਮਰਗੜ੍ਹ ਕਲੇਰਾਂ, ਮਨਪ੍ਰੀਤ ਸਿੰਘ ਕਲੇਰਾਂ, ਸਤਨਾਮ ਸਿੰਘ, ਸ਼ੰਕਰ, ਪਰਮਿੰਦਰ ਸਿੰਘ ਫਤਿਹਗੜ ਫਤਿਹਦੀਨ, ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਜਸਦੇਵ ਸਿੰਘ ਲੀਲਾ, ਬਲਰਾਜ ਸਿੰਘ ਗਰੇਵਾਲ, ਮਨਜਿੰਦਰ ਸਿੰਘ ਮਨੀ ਕਾਉਂਕੇ, ਪ੍ਰਧਾਨ ਜਗਜੀਤ ਸਿੰਘ ਡੱਲਾ, ਗੁਰਪ੍ਰੀਤ ਸਿੰਘ ਕਾਉਂਕੇ, ਰੂਪ ਸਿੰਘ ਬਾਠ, ਮਹਿੰਦਰ ਸਿੰਘ ਚਕਰ, ਝਰਮਣ ਸਿੰਘ ਬਾਠ, ਗੁਰਪ੍ਰੀਤ ਸਿੰਘ ਕਾਲਾ ਚਕਰ, ਗੁਰਦੀਪ ਥਿੰਦ ਚੱਕਰ, ਕੇਵਲ ਸਿੰਘ ਚਕਰ, ਹਰਜਿੰਦਰ ਸਿੰਘ ਚਕਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਸ਼ੋ੍ਰਮਣੀ ਅਕਾਲੀ ਦਲ ਵਲੋਂ ਰਾਏਕੋਟ ਵਿਖੇ ਹਲਕਾ ਪੱਧਰੀ ਰੋਸ ਧਰਨਾ ਅਗਲੀ ਖ਼ਬਰ ਬਿਜਲੀ ਸਪਲਾਈ ਦਾ ਪ੍ਰਬੰਧ ਸੁਚਾਰੂ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਾਂਗੇ-ਕਲੇਰ, ਗਰੇਵਾਲ, ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।