ਰਾਏਕੋਟ, 30 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਵਰਕਾਮ ਐਕਸੀਅਨ ਦਫ਼ਤਰ ਰਾਏਕੋਟ ਸਾਹਮਣੇ ਹਲਕਾ ਪੱਧਰੀ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ ਖ਼ਾਲਸਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ, ਵਪਾਰੀਆਂ ਤੇ ਘਰੇਲੂ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਫੇਲ੍ਹ ਹੋ ਚੁੱਕੇ ਹਨ | ਕਣਕ ਦੇ ਸੀਜ਼ਨ ਦੌਰਾਨ 8-10 ਘੰਟੇ ਦੇ ਅਣ-ਐਲਾਨੇ ਕੱਟ ਲੱਗ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਮੰਗ ਕੀਤੀ ਗਈ ਹੈ ਕਿ ਖੇਤੀ ਸੈਕਟਰ ਨੂੰ 8 ਘੰਟੇ ਨਿਰਵਿਘਨ ਬਿਜਲੀ, ਘਰੇਲੂ ਤੇ ਉਦਯੋਗਿਕ ਖਪਤਕਾਰਾਂ ਨੂੰ 24 ਘੰਟੇ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ | ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਬਿਜਲੀ ਸਪਲਾਈ ਠੀਕ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਵੀ ਭਾਸ਼ਣ ਦੌਰਾਨ ਸਰਕਾਰ ਦੇ ਘਟੀਆ ਬਿਜਲੀ ਪ੍ਰਬੰਧਾਂ 'ਤੇ ਸਵਾਲ ਉਠਾਏ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਬਚਾਉਣ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਥੇਦਾਰ ਗੁਰਸ਼ਰਨ ਸਿੰਘ ਬੜੂੰਦੀ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ, ਜਥੇਦਾਰ ਗੁਰਚੀਨ ਸਿੰਘ ਰੱਤੋਵਾਲ, ਸਰਕਲ ਪ੍ਰਧਾਨ ਤਰਨਜੀਤ ਸਿੰਘ ਬਿੱਟੂ ਤਲਵੰਡੀ, ਸਰਕਲ ਪ੍ਰਧਾਨ ਸੁਖਰਾਜ ਸਿੰਘ ਮਹੇਰਨਾ, ਬਲਜਿੰਦਰ ਸਿੰਘ ਮਿੰਟੂ ਜੱਟਪੁਰਾ, ਸੁਖਦੇਵ ਸਿੰਘ ਢਿੱਲੋਂ ਲੋਹਟਬੱਦੀ, ਪ੍ਰਧਾਨ ਸਿਮਰਨਜੀਤ ਕੌਰ ਰੱਤੋਵਾਲ, ਸਾਬਕਾ ਸਰਪੰਚ ਬਲਵੀਰ ਸਿੰਘ ਅੱਚਰਵਾਲ, ਹਰਮੰਦਰ ਸਿੰਘ ਅੱਚਰਵਾਲ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਭੁਪਿੰਦਰ ਸਿੰਘ ਸੱਤੋਵਾਲ, ਰਾਜ ਸਿੰਘ ਸੱਤੋਵਾਲ, ਦਰਬਾਰਾ ਸਿੰਘ ਕਾਲਸਾਂ, ਗਗਨਪ੍ਰੀਤ ਸਿੰਘ ਛੰਨਾਂ, ਕੰਵਰਦੀਪ ਸਿੰਘ ਬੜੂੰਦੀ, ਡਾ.ਜਗਰਾਜ ਸਿੰਘ ਰਾਜਗੜ੍ਹ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗਾ ਜਲਾਲਦੀਵਾਲ, ਜਥੇਦਾਰ ਪ੍ਰੇਮ ਸਿੰਘ ਜਲਾਲਦੀਵਾਲ, ਹਰਮੇਲ ਸਿੰਘ ਜੱਟਪੁਰਾ, ਚੇਅਰਮੈਨ ਮੇਹਰ ਸਿੰਘ ਸੁਧਾਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਹੇੜੀ, ਗੁਰਮੇਲ ਸਿੰਘ ਜਲਾਲਦੀਵਾਲ ਸੁਖਜਿੰਦਰ ਸਿੰਘ ਤਲਵੰਡੀ, ਸ਼ਮਸ਼ੇਰ ਸਿੰਘ ਤਲਵੰਡੀ, ਸੁਖਮਿੰਦਰ ਸਿੰਘ ਧੂਰਕੋਟ, ਕੁਲਬੀਰ ਸਿੰਘ ਜੰਡ, ਗੁਰਜੀਤ ਜੰਡ, ਦਲਵੀਰ ਸਿੰਘ ਲਤਾਲਾ, ਕੁਲਵਿੰਦਰ ਸਿੰਘ ਤਲਵੰਡੀ, ਮੇਜਰ ਸਿੰਘ ਰਾਏਕੋਟ, ਕਿ੍ਪਾਲ ਸਿੰਘ ਮਹੇਰਨਾ, ਕੁਲਵੰਤ ਸਿੰਘ ਨੰਗਲ ਕਲਾਂ, ਚੰਦ ਸਿੰਘ ਰਾਏਕੋਟ, ਰਾਜਿੰਦਰ ਸਿੰਘ ਬੜੂੰਦੀ, ਨੰਬਰਦਾਰ ਜਗਤਾਰ ਸਿੰਘ ਬੜੂੰਦੀ, ਦੇਸ਼ਰਾਜ ਲਾਲਕਾ, ਗਿਆਨ ਚੰਦ ਮਾਨ, ਭੋਲਾ ਮਾਨ, ਸ਼ਮਸ਼ੇਰ ਸਿੰਘ ਜਲਾਲਦੀਵਾਲ, ਬਲਵਿੰਦਰ ਸਿੰਘ ਮਰਾਹੜ੍ਹ, ਜਸਵੰਤ ਸਿੰਘ ਭੈਣੀ ਬੜਿੰਗਾ, ਪ੍ਰਧਾਨ ਗੁਰਦੀਪ ਸਿੰਘ ਭੈਣੀ ਰੋੜ੍ਹਾ, ਕੁਲਦੀਪ ਸਿੰਘ ਰੰਧਾਵਾ, ਹੈਪੀ ਬੱਸੀਆਂ, ਬਲਵੰਤ ਰਾਜ, ਜਗਰਾਜ ਸਿੰਘ ਰਾਜਾ, ਸਾਬਕਾ ਪੰਚ ਗੁਰਮੇਲ ਸਿੰਘ ਆਂਡਲੂ ਆਦਿ ਹਾਜ਼ਰ ਸਨ |