ਲੋਹਟਬੱਦੀ, 30 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਪਿੰਡ ਲਤਾਲਾ 'ਚ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਬਲਵਿੰਦਰ ਸਿੰਘ ਮਾਧੋ ਪੰਚ ਲਤਾਲਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ | ਪੰਚ ਮਾਧੋ ਲਤਾਲਾ ਨੂੰ ਅੱਜ ਚੰਦ ਸਿੰਘ ਡੱਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ (ਦਿਹਾਤੀ) ਅਤੇ ਜਸਕਰਨ ਸਿੰਘ ਦਿਓਲ ਇੰਚਾਰਜ ਹਲਕਾ ਦਾਖਾ ਨੇ ਤੱਕੜੀ ਵਾਲਾ ਹਾਰ ਪਾ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਕਰਦਿਆਂ ਹਲਕਾ ਦਾਖਾ ਦੇ ਅਕਾਲੀ ਪਰਿਵਾਰ ਵਲੋਂ ਸਵਾਗਤ ਕੀਤਾ | ਜ਼ਿਲ੍ਹਾ ਪ੍ਰਧਾਨ ਡੱਲਾ ਅਤੇ ਹਲਕਾ ਇੰਚਾਰਜ ਦਿਓਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ-2027 'ਚ ਪਾਰਟੀ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦਿਨੋਂ ਦਿਨ ਵੱਡਾ ਹੋ ਰਿਹਾ ਹੈ ਜਦਕਿ ਬਲਵਿੰਦਰ ਸਿੰਘ ਮਾਧੋ ਵਰਗੇ ਵਰਕਰਾਂ/ਆਗੂਆਂ ਨੂੰ ਹਲਕਾ ਦਾਖਾ ਦੇ ਜਥੇਬੰਦਕ ਢਾਂਚੇ 'ਚ ਅਹਿਮ ਸਥਾਨ ਦੇ ਕੇ ਪੂਰਾ-ਪੂਰਾ ਮਾਣ ਦਿੱਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਮਾਧੋ ਪੰਚ ਲਤਾਲਾ ਨੇ ਕਿਹਾ ਕਿ ਉਹ ਪਿਛਲੇ ਰਾਜਸੀ ਧੜਿ੍ਹਆਂ ਦਾ ਮੋਹ ਤਿਆਗ ਚੁੱਕਾ ਹੈ ਅਤੇ ਹੁਣ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਉੱਠੀ ਲਹਿਰ ਦਾ ਹਿੱਸਾ ਬਣ ਕੇ ਕੰਮ ਕਰੇਗਾ | ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਨੇ ਸਵਾਗਤ ਕੀਤਾ ਅਤੇ ਦਿਓਲ ਨੇ ਕਿਹਾ ਕਿ ਬਲਵਿੰਦਰ ਵਰਗੇ ਮਿਹਨਤੀ ਨੌਜਵਾਨਾਂ ਦੀ ਹਮੇਸ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਕਦਰ ਪਾਉਂਦੇ ਅਤੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੀ ਜਥੇਬੰਦੀ ਦੇ ਵਿਚ ਅਹਿਮ ਸਥਾਨ ਦਿੱਤਾ ਜਾਵੇਗਾ | ਇਸ ਮੌਕੇ ਗੁਰਦੀਪ ਸਿੰਘ ਲਤਾਲਾ ਜ਼ੋਨ ਇੰਚਾਰਜ, ਜਥੇਦਾਰ ਸੁਰਿੰਦਰ ਸਿੰਘ ਸਿੰਦਾ ਲਤਾਲਾ ਸਰਕਲ ਪ੍ਰਧਾਨ, ਸਾਬਕਾ ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਅਮਨਦੀਪ ਸਿੰਘ ਤੂਰ, ਬਲਵਿਦਰ ਸਿੰਘ ਬਿੰਦਾ ਫੱਲੇਵਾਲ ਸਾਬਕਾ ਸੰਮਤੀ ਮੈਂਬਰ, ਗੁਰਦੀਪ ਸਿੰਘ ਮੈਂਬਰ ਪੰਚਾਇਤ ਲਤਾਲਾ, ਸਨੀ ਸਿੰਘ ਲਤਾਲਾ, ਬੰਟੀ ਖੰਗੂੜਾ, ਚਰਨਜੀਤ ਸਿੰਘ ਚੰਨੀ ਲਤਾਲਾ ਹਾਜ਼ਰ ਸਨ |