30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਵਿਰੁੱਧ ਸਰਕਾਰ ਖ਼ਿਲਾਫ਼ ਅਕਾਲੀ ਦਲ (ਬ) ਵਲੋਂ ਦਿਓਲ ਦੀ ਅਗਵਾਈ ਹੇਠ ਮੁੱਲਾਂਪੁਰ-ਦਾਖਾ 'ਚ ਧਰਨਾ

ਅਜੀਤ ਡੈਸਕ 01-05-2026
ਮੁੱਲਾਂਪੁਰ-ਦਾਖਾ, 30 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਪ੍ਰੈਲ ਮਹੀਨੇ ਦਾ ਆਖਰੀ ਦਿਨ ਸ਼ੁਰੂ ਹੋਣ ਦੇ ਨਾਲ ਅੱਜ ਗਰਮੀ ਨੇ ਆਪਣਾ ਪ੍ਰਕੋਪ ਪੂਰੀ ਤਰ੍ਹਾਂ ਦਿਖਾਇਆ, ਜਿਸ ਨਾਲ ਲੱਗਦਾ ਮਈ ਦਾ ਪਹਿਲਾ ਹਫ਼ਤਾ ਗਰਮੀ ਹੋਰ ਵਧੇਗੀ ਤੇ ਜਨਜੀਵਨ ਪ੍ਰਭਾਵਿਤ ਹੋਵੇਗਾ | ਪਿਛਲੇ 10 ਦਿਨਾਂ ਤੋਂ ਜਦ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦੇ ਨੇੜੇ ਪਹੁੰਚੀ ਤਾਂ ਪਾਵਰਕਾਮ ਨੇ ਬੇਤਹਾਸ਼ਾ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ | ਪਿਛਲੇ ਦਿਨਾਂ 'ਚ 24 ਘੰਟਿਆਂ 'ਚ ਟੁੱਟਵੀਂ 14 ਘੰਟੇ ਬਿਜਲੀ ਕੱਟ ਨੇ ਲੋਕਾਂ ਦਾ ਘਰਾਂ 'ਚ ਜਿਉਣਾ ਦੁੱਭਰ ਕਰ ਦਿੱਤਾ | ਬਿਜਲੀ ਖਪਤਕਾਰਾਂ ਦੀ ਖੱਜਲ-ਖੁਆਰੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜ ਭਰ 'ਚ ਹਲਕਾ ਪੱਧਰ 'ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਰੁੱਧ ਰੋਸ ਧਰਨੇ ਦੇ ਆਦੇਸ਼ ਤਹਿਤ ਪਾਵਰਕਾਮ ਦਾਖਾ ਉੱਪ ਮੰਡਲ ਐਕਸੀਅਨ, ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ, ਊਰਜਾ ਮੰਤਰੀ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਜਸਕਰਨ ਸਿੰਘ ਦਿਓਲ (ਹਲਕਾ ਦਾਖਾ ਇੰਚਾਰਜ) ਸ਼੍ਰੋਮਣੀ ਅਕਾਲੀ ਦਲ (ਬ) ਦੀ ਅਗਵਾਈ ਹੇਠ ਵਿਸ਼ਾਲ ਧਰਨਾ ਲੱਗਾ | ਮੰਡੀ ਮੁੱਲਾਂਪੁਰ ਮੁੱਖ ਚੌਂਕ ਨੇੜੇ ਪਾਵਰਕਾਮ ਖ਼ਿਲਾਫ਼ ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 24 ਘੰਟੇ ਨਿਰਵਿਘਨ ਬਿਜਲੀ ਬਾਰੇ ਸਬਜ਼ਬਾਗ ਵਿਖਾ ਆਪ ਪਾਰਟੀ ਨੇ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕੀਤਾ, ਹੁਣ ਬਿਜਲੀ ਤਾਂ 10 ਘੰਟੇ ਤੋਂ ਵੱਧ ਮਿਲਦੀ ਹੀ ਨਹੀਂ | ਉਨ੍ਹਾਂ ਕਿਹਾ ਕਿ ਅੱਜ ਨਾ ਤਾਂ ਬਿਜਲੀ ਹੈ, ਨਾ ਹੀ ਰਜਵਾਹਿਆਂ 'ਚ ਨਹਿਰੀ ਪਾਣੀ! ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਨਿਰਵਿਘਨ ਬਿਜਲੀ, ਨਹਿਰੀ ਪਾਣੀ, ਹੋਰ ਸੁਖ ਸਹੂਲਤਾਂ ਲਈ ਆਗਾਮੀ ਚੋਣਾਂ 'ਚ 'ਆਪ' ਪਾਰਟੀ ਨੂੰ ਚਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਹੀ ਪੰਜਾਬ ਖੁਸ਼ਹਾਲ ਬਣ ਸਕਦਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਲੱਗੇ ਧਰਨੇ ਵਿਚ ਬੈਠੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਿਰਵਿਘਨ ਬਿਜਲੀ ਲਈ 'ਆਪ' ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਸੁਖਬੀਰ ਸਿੰਘ ਬਾਦਲ ਦੀ ਸਰਕਾਰ ਬਣਾਈ ਜਾਵੇ | ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਲੋਕ ਮਸਲਾ ਬਿਜਲੀ ਕੱਟ ਨੂੰ ਲੈ ਕੇ
'ਆਪ' ਪਾਰਟੀ ਦੀ ਸਰਕਾਰ ਵਿਰੁੱਧ ਨਾ ਤਾਂ ਕਾਂਗਰਸ ਬੋਲਦੀ ਹੈ, ਨਾ ਹੀ ਚੁੱਲਾ ਦਲ ਦਾ ਪ੍ਰਧਾਨ | ਡੱਲਾ ਨੇ ਕਿਹਾ ਕਿ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸ਼ੁਰੂ ਨਾ ਹੋਈ ਤਾਂ ਅਗਲੀ ਕਾਲ 'ਚ ਪਾਵਰ ਗਰਿੱਡਾਂ ਦਾ ਘਿਰਾਅ ਹੋਵੇਗਾ | ਚੰਦ ਸਿੰਘ ਡੱਲਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੀ ਸੁਰੱਖਿਅਤ ਰਿਹਾ, ਆਗਾਮੀ ਚੋਣਾਂ 'ਚ ਅਕਾਲੀ ਦਲ ਨੂੰ ਵੋਟਤੰਤਰ ਰਾਹੀਂ ਸੱਤ੍ਹਾ 'ਚ ਲਿਆਂਦਾ ਜਾਵੇ | ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਧਰਨੇ ਦੇ ਮੰਚ ਦਾ ਸੰਚਾਲਨ ਬਲਦੇਵ ਸਿੰਘ ਬੀੜ ਗਗੜਾ ਵਲੋਂ ਕੀਤਾ ਗਿਆ | ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਸੁਖਪਾਲ ਸਿੰਘ ਸੇਖੋਂ ਈਸੇਵਾਲ, ਸਵਰਨ ਸਿੰਘ ਛੱਜਾਵਾਲ, ਇਕਬਾਲ ਸਿੰਘ ਪਾਲੀ ਮੋਹੀ, ਸੁਰਜੀਤ ਸਿੰਘ ਕੋਠੇ ਹਾਂਸ, ਜਥੇਦਾਰ ਸੁਰਿੰਦਰਪਾਲ ਸਿੰਘ ਦਾਖਾ, ਐੱਸ.ਸੀ ਵਿੰਗ ਪ੍ਰਧਾਨ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ, ਬੀ.ਸੀ ਵਿੰਗ ਪ੍ਰਧਾਨ ਚਮਕੌਰ ਸਿੰਘ ਉੱਭੀ, ਚੇਅਰਮੈਨ ਲਖਵਿੰਦਰ ਸਿੰਘ, ਅਮਨਦੀਪ ਸਿੰਘ ਸਵੱਦੀ, ਅੰਮਿ੍ਤਪਾਲ ਸਿੰਘ ਖੰਡੂਰ, ਹਰਿੰਦਰ ਸਿੰਘ ਈਸੇਵਾਲ, ਗੁਰਦੀਪ ਸਿੰਘ ਕਾਕਾ ਸਵੱਦੀ, ਚਮਕੌਰ ਸਿੰਘ ਵਲੈਤੀਆ, ਨਿਰਮਲ ਸਿੰਘ ਰਤਨ, ਗੁਰਿੰਦਰਜੀਤ ਸਿੰਘ ਰੂੰਮੀ, ਸੁਰਿੰਦਰ ਸਿੰਘ ਲਤਾਲਾ, ਗੁਰਮੁਖ ਸਿੰਘ ਲਤਾਲਾ, ਅਮੋਲਕ ਸਿੰਘ ਧੂਰਕੋਟ, ਗੁਰਵਿੰਦਰ ਸਿੰਘ ਕੋਠੇ ਹਾਂਸ, ਜਗਦੀਪ ਸਿੰਘ ਦਿਓਲ, ਰਿੱਕੀ ਭਨੋਹੜ ਪ੍ਰਧਾਨ ਐੱਸ.ਓ.ਆਈ, ਸਤਵੰਤ ਸਿੰਘ ਲਤਾਲਾ, ਹਰਪਾਲ ਸਿੰਘ ਕੋਠੇ ਪੋਨਾ, ਪਿ੍ਤਪਾਲ ਸਿੰਘ ਜੋਧਾਂ, ਸਤਵੰਤ ਸਿੰਘ ਮਲਸੀਹਾਂ, ਨਰਿੰਦਰ ਸਿੰਘ ਲਾਡੀ ਚਾਹਲ, ਗੁਰਪਿੰਦਰ ਸਿੰਘ ਬਿੱਲਾ, ਆਰ.ਪੀ.ਐੱਸ ਧਾਲੀਵਾਲ, ਮਨਪ੍ਰੀਤ ਸਿੰਘ ਗਹੌਰ, ਸੁਰਜੀਤ ਸਿੰਘ ਆਲੀਵਾਲ, ਸਾਬਕਾ ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਜਗਜੀਤ ਸਿੰਘ ਦੇਤਵਾਲ, ਅਮਰੀਕ ਸਿੰਘ ਬੋਪਾਰਾਏ ਕਲਾਂ, ਗੁਰਜੀਤ ਸਿੰਘ ਛਪਾਰ, ਹਰਪ੍ਰੀਤ ਸਿੰਘ ਘੁੰਗਰਾਣਾ, ਅਮਰਜੀਤ ਸਿੰਘ ਤਲਵੰਡੀ, ਜਗਦੀਪ ਸਿੰਘ ਤੂਰ, ਕਿਰਨਦੀਪ ਸਿੰਘ ਭੱਟੀਆਂ, ਗੁਰਿੰਦਰ ਸਿੰਘ ਈਸੇਵਾਲ, ਦਵਿੰਦਰ ਸਿੰਘ ਰਾਜੂ, ਰਮਨਦੀਪ ਸਿੰਘ ਚੌਂਕੀਮਾਨ, ਦਵਿੰਦਰ ਸਿੰਘ ਰਾਗੀ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਹੁਤਾਦ ਪਾਰਟੀ ਅਹੁਦੇਦਾਰ, ਵਰਕਰ ਧਰਨੇ ਵਿਚ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਲੱਬ ਦੀ ਅਗਵਾਈ ਹੇਠ ਵਫ਼ਦ ਐੱਸ.ਐੱਸ.ਪੀ. ਨੂੰ ਮਿਲਿਆ ਅਗਲੀ ਖ਼ਬਰ ਵਿਧਾਇਕ ਇਯਾਲੀ ਦਾ ਨਜ਼ਦੀਕੀ ਸਾਥੀ ਮਾਧੋ ਲਤਾਲਾ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।