30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਐੱਸ. ਐੱਮ. ਐੱਲ. ਨਰਸਿੰਗ ਕਾਲਜ ਭਨੋਹੜ ਬੀ.ਐੱਸ.ਸੀ. ਨਰਸਿੰਗ ਸਮੈਸਟਰ ਦੂਸਰਾ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 01-05-2026
ਮੁੱਲਾਂਪੁਰ-ਦਾਖਾ, 30 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਸਮੈਸਟਰ ਦੂਸਰਾ ਲਈ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਨਰਸਿੰਗ ਕਾਲਜ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਕੁਲਵਿੰਦਰ ਕੌਰ ਅਨੁਸਾਰ 100 ਫ਼ੀਸਦੀ ਨਤੀਜੇ ਸਮੇਂ ਜਸਪ੍ਰੀਤ ਕੌਰ ਨੇ 8.23 ਸੀ.ਜੀ.ਪੀ.ਏ ਨਾਲ ਪਹਿਲਾ, ਕੋਮਲਪ੍ਰੀਤ ਕੌਰ ਨੇ 8.00 ਸੀ.ਜੀ.ਪੀ.ਏ ਨਾਲ ਦੂਸਰਾ ਅਤੇ ਮਮਤਾ ਨੇ 7.94 ਸੀ.ਜੀ.ਪੀ.ਏ ਨਾਲ ਤੀਸਰਾ ਸਥਾਨ ਲਿਆ | ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਉੱਪਰ ਵਧਾਈ ਦਿੱਤੀ | ਨਰਸਿੰਗ ਸਕੂਲ ਭਨੋਹੜ ਅੰਦਰ ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਦੇ ਨਾਲ ਜੀ. ਐੱਨ. ਐੱਮ ਸਟਾਫ ਨਰਸ, ਏ.ਐੱਨ.ਐੱਮ, ਪੋਸਟ ਬੇਸਿਕ ਬੀ.ਐੱਸ.ਸੀ. ਕੁਝ ਹੋਰ ਡਿਪਲੋਮੇ ਲਈ ਦਾਖ਼ਲਾ ਸ਼ੁਰੂ ਹੈ | ਪਿ੍ੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਨੂੰ ਹਰ ਸਮੈਸਟਰ ਦੀ ਪੜ੍ਹਾਈ ਦੇ ਨਾਲ ਵੱਖਰਾ ਸਮਾਂ ਇੰਗਲਿਸ਼ ਸਪੀਕਿੰਗ, ਕੰਪਿਊਟਰ, ਲੈਬ ਜਾਣਕਾਰੀ ਲਈ ਦਿੱਤਾ ਜਾਂਦਾ ਹੈ |
ਪਿਛਲੀ ਖ਼ਬਰ ਸ: ਸ: ਸ: ਸ: ਬੋਪਾਰਾਏ ਕਲਾਂ 'ਚ ਬਿਜ਼ਨੈੱਸ ਡਿਵੈੱਲਪਮੈਂਟ ਤਹਿਤ ਵੱਖ-ਵੱਖ ਸਟਾਲਾਂ ਦੀ ਪ੍ਰਦਰਸ਼ਨੀ ਅਗਲੀ ਖ਼ਬਰ ਗਿਆਨੀ ਕਿਰਪਾਲ ਸਿੰਘ ਯੂਥ ਵੈੱਲਫੇਅਰ ਸੁਸਾਇਟੀ, ਪੰਚਾਇਤ ਵਲੋਂ ਹੌਸਲਾ ਅਫ਼ਜ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।