ਗੁਰੂਸਰ ਸੁਧਾਰ, 30 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਵਿਖੇ ਬਿਜਨੈੱਸ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਵੱਖ-ਵੱਖ ਕਿੱਤਿਆਂ ਵਿਚ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਲਗਾਏ ਮੇਲੇ ਵਿਚ ਵਿਦਿਆਰਥੀਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ ਦੇ ਸਟਾਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਸਰਕਾਰੀ ਤੇ ਸਿੱਖਿਆ ਵਿਭਾਗ ਵਲੋਂ ਇਸ ਖਾਤਰ ਪ੍ਰਤੀ ਵਿਦਿਆਰਥੀ ਇਕ ਹਜ਼ਾਰ ਰੁਪਏ ਭੇਜੇ ਗਏ ਤੇ ਹਰੇਕ ਗਰੁੱਪ ਵਿਚ ਸ਼ਾਮਿਲ ਪੰਜ ਵਿਦਿਆਰਥੀਆਂ ਦੇ 16 ਗਰੁੱਪਾਂ ਨੇ ਆਟੋਮੈਟਿਕ ਸਵਿੱਚ, ਸਜਾਵਟੀ ਲੜੀਆਂ, ਰੁਮਾਲ ਤੇ ਸਿਰਹਾਣਾ ਕਢਾਈ, ਆਚਾਰ ਬਣਾਉਣਾ, ਗੋਲ ਗੱਪੇ, ਫਾਸਟ ਫੂਡ, ਮੈਹਿੰਦੀ, ਫਰੂਟ ਸ਼ੇਕ, ਚਾਟ, ਚੂੜੀਆਂ ਆਦਿ ਦੇ ਦਿਲਖਿੱਚਵੇਂ ਸਟਾਲਾਂ ਰਾਹੀਂ ਬਿਹਤਰੀਨ ਕਾਰਗੁਜ਼ਾਰੀ ਦਿਖਾਈ | ਗਿਆਨੀ ਕਿਰਪਾਲ ਸਿੰਘ ਯੂਥ ਵੈੱਲਫੇਅਰ ਸੁਸਾਇਟੀ ਦੇ ਮਾ: ਹਰਜਿੰਦਰਪਾਲ ਸਿੰਘ, ਮਾ: ਗੁਰਦੀਪ ਸਿੰਘ ਦਿਓਲ, ਸੁਖਰਾਜ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ, ਪ੍ਰੇਮਜੀਤ ਸਿੰਘ ਰਾਜੂ, ਗੁਰਮੇਲ ਸਿੰਘ ਦਿਓਲ, ਪ੍ਰਧਾਨ ਪ੍ਰੇਮ ਸਿੰਘ ਦਿਓਲ, ਜਸਵੰਤ ਸਿੰਘ ਪੱਪੀ, ਅਵਤਾਰ ਸਿੰਘ ਤਾਰੀ, ਬਾਈ ਮੋਹਿੰਦਰ ਸਿੰਘ, ਰਛਪਾਲ ਸਿੰਘ ਦਿਓਲ, ਗੁਰਮੀਤ ਸਿੰਘ ਭੋਲਾ, ਅਰਵਿੰਦ ਕੁਮਾਰ, ਸਰਪੰਚ ਜਗਤਿੰਦਰ ਸਿੰਘ ਕਾਕਾ ਤੇ ਹੋਰਨਾਂ ਨੇ ਪ੍ਰਦਰਸ਼ਨੀ ਸਟਾਲਾਂ ਦਾ ਜਾਇਜ਼ਾ ਲੈਂਦਿਆਂ ਸਕੂਲੀ ਵਿਦਿਆਰਥੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਪੜ੍ਹਾਈ ਦੇ ਨਾਲ-ਨਾਲ ਹੱਥੀਂ ਹੁਨਰ ਨੂੰ ਜ਼ਿੰਦਗੀ ਵਿਚ ਅਪਨਾਉਣ ਦੀ ਅਪੀਲ ਕੀਤੀ | ਇਸ ਮੌਕੇ ਸਕੂਲ ਇੰਚਾਰਜ ਅਮਰਜੀਤ ਕੌਰ, ਜਸਵੀਰ ਕੌਰ, ਜਤਿੰਦਰ ਸਿੰਘ, ਕੁਲਜਿੰਦਰ ਸਿੰਘ, ਗੁਰਮੀਤ ਸਿੰਘ, ਨਿਰਪਜੀਤ ਕੌਰ (ਸਾਰੇ ਲੈਕਚਰਾਰ), ਹਰਦੀਪ ਸਿੰਘ ਡੀ.ਪੀ.ਈ, ਮਾ: ਜਗਵਿੰਦਰ ਸਿੰਘ ਆਦਿ ਸਮੇਤ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |