30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਵਧਦੀ ਗਰਮੀ 'ਚ ਪੰਛੀਆਂ ਤੇ ਜਾਨਵਰਾਂ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਏ ਜਾਣ-ਦਿਉਲ

ਅਜੀਤ ਡੈਸਕ 01-05-2026
ਭੂੰਦੜੀ, 30 ਅਪ੍ਰੈਲ (ਕੁਲਦੀਪ ਸਿੰਘ ਮਾਨ)-ਵਧ ਰਹੇ ਤਾਪਮਾਨ ਨੂੰ ਦੇਖਦਿਆਂ ਸਮਾਜ ਸੇਵੀ ਸਿਕੰਦਰ ਸਿੰਘ ਦਿਉਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਛੀਆਂ ਅਤੇ ਬੇਜ਼ੁਬਾਨ ਜਾਨਵਰਾਂ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਏ ਜਾਣ ਤਾਂ ਕਿ ਵਾਤਵਰਨ ਹਰਿਆ-ਭਰਿਆ ਬਣਿਆ ਰਹੇ, ਇਸ ਕਾਰਨ ਤਾਪਮਾਨ 'ਚ ਵੀ ਕਮੀ ਆਵੇਗੀ | ਉਨ੍ਹਾਂ ਕਿਹਾ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਾਣੀ ਮਨੁੱਖੀ ਜੀਵਨ ਲਈ ਜਿੰਨ੍ਹਾਂ ਜ਼ਰੂਰੀ ਹੈ, ਉਨਾਂ ਹੀ ਪਸ਼ੂ-ਪੰਛੀਆਂ ਲਈ ਵੀ ਅਹਿਮ ਹੈ, ਪਰ ਗਰਮੀਆਂ ਵਿਚ ਇੰਨ੍ਹਾਂ ਨੂੰ ਪਾਣੀ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਤਿੱਖੀ ਗਰਮੀ ਕਾਰਨ ਪੰਛੀ ਠੰਢੀ ਛਾਂ ਅਤੇ ਪਾਣੀ ਦੀ ਖੋਜ ਵਿਚ ਇਧਰ-ਉਧਰ ਭਟਕਦੇ ਰਹਿੰਦੇ ਹਨ ਅਤੇ ਕਈ ਵਾਰ ਪਾਣੀ ਦੀ ਕਮੀ ਕਾਰਨ ਬੇਹੋਸ਼ ਵੀ ਹੋ ਜਾਂਦੇ ਹਨ | ਪਿੰਡਾਂ ਵਿਚ ਲੋਕ ਮਿੱਟੀ ਦੇ ਭਾਂਡਿਆਂ ਰਾਹੀਂ ਇਹਨਾਂ ਲਈ ਪਾਣੀ ਰੱਖਦੇ ਹਨ, ਜਦਕਿ ਸ਼ਹਿਰਾਂ ਵਿਚ ਲੋਕ ਆਪਣੀਆਂ ਛੱਤਾਂ ਉੱਤੇ ਵੀ ਇਹ ਪ੍ਰਬੰਧ ਕਰ ਸਕਦੇ ਹਨ |
ਪਿਛਲੀ ਖ਼ਬਰ ਬਿਜਲੀ ਦੀਆਂ ਤਾਰਾਂ ਤੋਂ ਚੰਗਿਆੜੀ ਨਿਕਲਣ ਕਾਰਨ ਲਗਭਗ 15 ਏਕੜ ਨਾੜ ਸੜ ਕੇ ਸੁਆਹ ਅਗਲੀ ਖ਼ਬਰ ਸ: ਸ: ਸ: ਸ: ਬੋਪਾਰਾਏ ਕਲਾਂ 'ਚ ਬਿਜ਼ਨੈੱਸ ਡਿਵੈੱਲਪਮੈਂਟ ਤਹਿਤ ਵੱਖ-ਵੱਖ ਸਟਾਲਾਂ ਦੀ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।