30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਦੀਆਂ ਤਾਰਾਂ ਤੋਂ ਚੰਗਿਆੜੀ ਨਿਕਲਣ ਕਾਰਨ ਲਗਭਗ 15 ਏਕੜ ਨਾੜ ਸੜ ਕੇ ਸੁਆਹ

ਅਜੀਤ ਡੈਸਕ 01-05-2026
ਰਾਏਕੋਟ, 30 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਨੇੜਲੇ ਪਿੰਡ ਰਾਜਗੜ੍ਹ ਅਤੇ ਗੋਬਿੰਦਗੜ੍ਹ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਚੰਗਿਆੜੀ ਨਿਕਲਣ ਕਾਰਨ ਕਣਕ ਦੇ ਨਾੜ੍ਹ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਅੱਗ ਨੇ ਤੇਜ਼ੀ ਨਾਲ ਫੈਲ ਕੇ ਕਈ ਏਕੜ ਵਿਚ ਖੜ੍ਹੇ ਕਣਕ ਦੇ ਨਾੜ੍ਹ ਨੂੰ ਆਪਣੀ ਲਪੇਟ ਵਿਚ ਲੈ ਕੇ ਸੁਆਹ ਕਰ ਦਿੱਤਾ | ਇਸ ਮੌਕੇ ਪੀੜਤ ਕਿਸਾਨ ਅਮਰਜੀਤ ਸਿੰਘ, ਅੰਮਿ੍ਤਪਾਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਚੰਗਿਆੜੀ ਨਿਕਲੀ ਅਤੇ ਨੇੜੇ ਖੇਤਾਂ ਵਿਚ ਖੜ੍ਹੇ ਕਣਕ ਦੇ ਨਾੜ੍ਹ ਨੂੰ ਅੱਗ ਲੱਗ ਗਈ | ਪਿੰਡ ਵਾਸੀਆਂ ਨੇ ਆਪਣੇ ਟਰੈਕਟਰਾਂ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ | ਇਸ ਘਟਨਾ ਵਿਚ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਅੱਗ ਦੀ ਘਟਨਾ ਵਿਚ ਲਗਭਗ 14-15 ਏਕੜ ਕਣਕ ਦਾ ਨਾੜ੍ਹ ਸੜ੍ਹ ਕੇ ਸੁਆਹ ਹੋਇਆ ਹੈ | ਇਸ ਮੌਕੇ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਢਿੱਲੀਆਂ ਅਤੇ ਨੀਵੀਆਂ ਲਟਕ ਰਹੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ |
ਪਿਛਲੀ ਖ਼ਬਰ ਪੰਜਾਬ 'ਚ ਵਧ ਰਿਹਾ ਨਸ਼ਾ ਤੇ ਲੁੱਟ-ਖੋਹ ਨੌਜਵਾਨਾਂ 'ਚ ਵਧੀ ਬੇਰੁਜ਼ਗਾਰੀ ਦੀ ਦੇਣ-ਇਯਾਲੀ ਅਗਲੀ ਖ਼ਬਰ ਵਧਦੀ ਗਰਮੀ 'ਚ ਪੰਛੀਆਂ ਤੇ ਜਾਨਵਰਾਂ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਏ ਜਾਣ-ਦਿਉਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।