ਰਾਏਕੋਟ, 30 ਅਪ੍ਰੈਲ (ਸੁਸ਼ੀਲ)-ਸਥਾਨਕ ਅਜੀਤਸਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ 6 ਵਿਦਿਆਰਥਣਾਂ ਨੇ ਐੈੱਨ. ਐੱਮ. ਐੱਮ. ਐੱਸ. ਵਜ਼ੀਫ਼ਾ ਸਕੀਮ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਮੈਡਮ ਵਨਗੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਲਈ ਗਈ ਇਸ ਵਜੀਫ਼ਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਸਕੂੂਲ ਦੀਆਂ ਛੇ ਵਿਦਿਆਰਥਣਾਂ ਨੇ ਸਫ਼ਲਤਾ ਹਾਸਲ ਕੀਤੀ ਹੈ | ਪਾਸ ਹੋਣ ਵਾਲੀਆਂ ਵਿਦਿਆਰਥਣਾਂ ਵਿਚ ਪ੍ਰਭਜੋਤ ਕੌਰ, ਕਮਲਪ੍ਰੀਤ ਕੌਰ, ਨੂਰੀ ਖਾਤੂਨ, ਨਵਜੋਤ ਕੌਰ, ਪ੍ਰਭਦੀਪ ਕੌਰ, ਰਮਨਦੀਪ ਕੌਰ ਆਦਿ ਸ਼ਾਮਿਲ ਹਨ | ਮੈਡਮ ਵਨਗੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਪਾਸ ਹੋਣ 'ਤੇ ਉਕਤ ਵਿਦਿਆਰਥਣਾਂ ਨੂੰ ਹੁਣ ਅਗਲੇ ਚਾਰ ਸਾਲਾਂ ਲਈ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦਾ ਵਜ਼ੀਫ਼ਾ ਮਿਲਿਆ ਕਰੇਗਾ | ਇਸ ਸ਼ਾਨਦਾਰ ਪ੍ਰਾਪਤੀ ਲਈ ਮੈਡਮ ਵਨਗੀਤ ਕੌਰ ਅਤੇੇ ਹੋਰ ਸਟਾਫ ਮੈਂਬਰਾਂ ਨੇ ਸਫ਼ਲ ਹੋਣ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਮੈਡਮ ਅਰਸ਼ਦੀਪ ਕੌਰ ਚੀਮਾਂ, ਮੈਡਮ ਬਲਵਿੰਦਰ ਕੌਰ, ਮਨਜੀਤ ਸਿੰਘ, ਚਰਨਜੀਤ ਸਿੰਘ, ਸੰਦੀਪ ਵਾਲੀਆ, ਬਲਵਿੰਦਰ ਸਿੰਘ, ਸੰਜੇ, ਮੈਡਮ ਸੰਗੀਤਾ ਜੈਨ, ਮੈਡਮ ਦੀਪਾ ਜੈਨ, ਮੈਡਮ ਗੀਤਾ, ਹਰਜੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਕਰਮਜੀਤ ਕੌਰ, ਵੀਰਪਾਲ ਕੌਰ, ਰਾਜਵਿੰਦਰ ਕੌਰ, ਅਚਲਾ ਰਾਣੀ, ਸੁਨੀਤਾ ਅਰੋੜਾ, ਰਾਜਵੀਰ ਕੌਰ, ਗੁਰਵੀਰ ਕੌਰ, ਪਰਵਿੰਦਰ ਕੌਰ, ਕਰਮਜੀਤ ਕੌਰ, ਮੇਜਰ ਸਿੰਘ, ਪ੍ਰੇਮ ਕੁਮਾਰ, ਜਲਵਿੰਦਰ ਸਿੰਘ ਆਦਿ ਸਕੂਲ ਦੇ ਅਧਿਾਪਕ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ |