04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਨਪ੍ਰੀਤ ਸਿੰਘ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕੌਮੀ ਕਨਵੀਨਰ ਲਗਾਏ ਜਾਣ 'ਤੇ ਸਵਾਗਤ

ਅਜੀਤ ਡੈਸਕ 02-05-2026
ਮੁੱਲਾਂਪੁਰ-ਦਾਖਾ, 1 ਮਈ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਵਿਚਕਾਰ ਤਾਲਮੇਲ ਕਮੇਟੀ ਵਲੋਂ ਪੰਥਕ ਏਕਤਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਨੂੰ ਸਰਬਸੰਮਤੀ ਨਾਲ ਕਨਵੀਨਰ ਚੁਣੇ ਜਾਣਾ ਸਿਆਸੀ ਸਫਾਂ 'ਚ ਮਾਣ ਵਾਲੀ ਗੱਲ ਹੈ | ਇਹ ਪ੍ਰਗਟਾਵਾ ਐੱਮ.ਐੱਲ.ਏ. ਇਯਾਲੀ ਦੇ ਬੇਹੱਦ ਕਰੀਬੀ ਇਕਬਾਲ ਸਿੰਘ ਬਾਲੀ ਦਾਖਾ, ਹਰਪ੍ਰੀਤ ਸਿੰਘ ਸੇਖੋਂ, ਮੁੱਲਾਂਪੁਰ ਬਲਾਕ ਸੰਮਤੀ ਚੇਅਰਪਰਸਨ ਦਲਜੀਤ ਕੌਰ ਪਮਾਲ, ਬਲਾਕ ਸੰਮਤੀ ਉੱਪ ਚੇਅਰਪਰਸਨ ਵੀਰਪਾਲ ਕੌਰ ਦਾਖਾ, ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਸਰਪੰਚ ਜਗਜੀਤ ਸਿੰਘ ਭੋਲਾ ਵਲੋਂ ਮਨਪ੍ਰੀਤ ਸਿੰਘ ਇਯਾਲੀ ਨੂੰ ਉੱਚ ਅਹੁਦੇ, ਪੰਥਕ ਪਾਰਟੀ ਦੀ ਵਧਾਈ ਦਿੰਦਿਆਂ ਕੀਤਾ | ਇਕਬਾਲ ਸਿੰਘ ਬਾਲੀ, ਹਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਖ਼ਾਲਸਾ, ਹੋਰ ਨੌਜਵਾਨਾਂ 'ਤੇ ਐੱਨ.ਐੱਸ.ਏ ਹਟਾਉਣ ਵਰਗੇ ਮਾਮਲੇ ਵਿਧਾਨ ਸਭਾ 'ਚ ਉਠਾਉਣ ਅਤੇ ਲੈਂਡ ਪੂਲਿੰਗ ਕਿਸਾਨ ਮਾਰੂ ਕਾਨੂੰਨ ਵਾਪਿਸ ਕਰਵਾਉਣ ਵਿਚ ਮੋਹਰੀ ਰੋਲ ਅਦਾ ਕਰਨਾ ਹਲਕਾ ਦਾਖਾ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪੰਥਕ ਸਿਆਸੀ ਸਫਾਂ 'ਚ ਮੋਹਰੀ ਮਨਪ੍ਰੀਤ ਸਿੰਘ ਇਯਾਲੀ ਆਗਾਮੀ ਵਿਧਾਨ ਸਭਾ ਚੋਣਾਂ ਸਮੇਂ ਰਾਜਨੀਤੀ ਦਾ ਵੱਡਾ ਚਿਹਰਾ ਹੋਵੇਗਾ, ਇਹ ਵੀ ਹਲਕਾ ਦਾਖਾ ਲਈ ਮਾਣ ਵਾਲੀ ਗੱਲ ਹੈ | ਇਕਬਾਲ ਸਿੰਘ ਬਾਲੀ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਸਿਮਰਨ ਸੇਖੋਂ, ਉੱਪ ਚੇਅਰਪਰਸਨ ਵੀਰਪਾਲ ਕੌਰ ਸੇਖੋਂ, ਪੰਚ ਮਨਜੀਤ ਕੌਰ, ਮੰਚ ਮਨਿੰਦਰ ਕੌਰ, ਮੰਚ ਬਲਜੀਤ ਕੌਰ ਵਲੋਂ ਦੱਸਿਆ ਕਿ ਜਲਦੀ ਹੀ ਪੰਥਕ ਕੌਂਸਲ ਦੇ ਕਨਵੀਨਰ ਬਣੇ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਕੀਤਾ ਜਾਵੇਗਾ | ਉੱਪ ਚੇਅਰਪਰਸਨ ਵੀਰਪਾਲ ਕੌਰ, ਹੋਰ ਮਹਿਲਾ ਪੰਚਾਂ ਵਲੋਂ ਦੱਸਿਆ ਗਿਆ ਕਿ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਪੰਥਕ ਕੌਂਸਲ ਦੀ ਚੇਅਰਪਰਸਨ ਸਤਵੰਤ ਕੌਰ ਦਾ ਵੀ ਨਾਲ ਹੀ ਸਨਮਾਨ ਹੋਵੇਗਾ |
ਪਿਛਲੀ ਖ਼ਬਰ ਜਨਗਣਨਾ 2026-27 ਦੇ ਪਹਿਲੇੇ ਪੜਾਅ ਤਹਿਤ ਸਵੈ-ਗਣਨਾ ਹੋਈ ਸ਼ੁਰੂ ਅਗਲੀ ਖ਼ਬਰ ਨਾਨਕਸਰ ਦਰਸ਼ਨ ਕਰਨ ਆਏ ਬਜ਼ੁਰਗ ਦਾ ਸੋਨੇ ਦਾ ਕੜਾ ਲਾਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।