04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੰਗਤ ਤੇ ਸੰਗਤ ਸਿੱਖੀ ਦਾ ਸਿਧਾਂਤ ਗੁਰੂ ਕਾਲ ਤੋਂ ਚੱਲਦਾ ਆ ਰਿਹਾ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ

ਅਜੀਤ ਡੈਸਕ 02-05-2026
ਜਗਰਾਉਂ, 1 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸਿੱਖ ਧਰਮ ਅੰਦਰ ਪਹਿਲਾਂ ਪੰਗਤ ਫਿਰ ਸੰਗਤ ਦਾ ਸਿਧਾਂਤ ਗੁਰੂ ਕਾਲ ਤੋਂ ਚੱਲਦਾ ਆ ਰਿਹਾ ਹੈ | ਸੱਚਖੰਡਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਖੁਦ ਸੰਗਤ ਨੂੰ ਲੰਗਰ ਛਕਾਉਂਦੇ ਸਨ ਜੋ ਹੁਣ ਵੀ ਇਹ ਸੇਵਾ ਜਾਰੀ ਹੈ | ਇਹ ਪ੍ਰਗਟਾਵਾ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਨਾਨਕਸਰ ਵਿਖੇ ਸੰਗਤਾਂ ਨੂੰ ਪੰਗਤ 'ਚ ਬਿਠਾ ਕੇ ਲੰਗਰ ਵਰਤਾਉਣ ਤੋਂ ਬਾਅਦ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲੇ ਸੰਗਤ ਨੂੰ ਨਾਲ ਲੈ ਕੇ ਹੱਥੀਂ ਝਾੜੂ ਦੀ ਸੇਵਾ ਵੀ ਕਰਿਆ ਕਰਦੇ ਸਨ | ਉਨ੍ਹਾਂ ਆਖਿਆ ਕਿ ਮਹਾਂਪੁਰਖਾਂ ਦੀ ਯਾਦ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਗਵਾੜ ਲੋਪੋ ਜਗਰਾਉਂ ਵਿਖੇ ਇਮਾਰਤ ਬਣਾਈ ਜਾ ਰਹੀ ਹੈ | ਇਹ ਇਮਾਰਤ ਬਹੁ ਮੰਜ਼ਲੀ ਅਤੇ ਬਹੁ ਮੰਤਵੀ ਹੋਵੇਗੀ | ਇਸ ਇਮਾਰਤ ਵਿਚ ਨੌਜਵਾਨ ਬੱਚੇ ਬੱਚੀਆਂ ਨੂੰ ਆਰਥਿਕ ਪੱਖੋਂ ਖੁਸ਼ਹਾਲ ਬਣਾਉਣ ਲਈ ਹੁਨਰਮੰਦ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਜਰਨੈਲ ਸਿੰਘ ਜੋਧਾਂ, ਅਵਤਾਰ ਸਿੰਘ ਬਿੱਟਾ, ਦਲੇਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਨਕੋਦਰ, ਰਵੀ ਕਪੂਰ, ਕੁਲਵੰਤ ਸਿੰਘ, ਜੱਸਾ ਸਿੰਘ ਜਗਰਾਉਂ, ਦਲੇਰ ਸਿੰਘ ਲੁਧਿਆਣਾ, ਮਨਿੰਦਰ ਸਿੰਘ ਮੰਨੀ ਕੈਲਪੁਰ, ਦੇਵ ਦੱਤ ਕਪੂਰ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵੀਂ ਪੀੜ੍ਹੀ ਨੂੰ ਗਰਾਊਾਡਾਂ ਤੇ ਖੇਡਾਂ ਨਾਲ ਜੋੜਨਾ ਜ਼ਰੂਰੀ-ਅਰੁਣ ਗਿੱਲ ਅਗਲੀ ਖ਼ਬਰ ਸਵ: ਸੈਕਟਰੀ ਪਵਿੱਤਰ ਸਿੰਘ ਧਾਲੀਵਾਲ ਨੂੰ ਚੱਕ ਕਲਾਂ 'ਚ ਅੰਤਿਮ ਵਿਦਾਇਗੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।