14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲਗੜ੍ਹ ਦੇ 35 ਸਾਲਾ ਨੌਜਵਾਨ ਵਲੋਂ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਅਜੀਤ ਡੈਸਕ 03-05-2026
ਗੁਰੂਸਰ ਸੁਧਾਰ, 2 ਮਈ (ਬਲਵਿੰਦਰ ਸਿੰਘ ਧਾਲੀਵਾਲ)-ਲਾਗਲੇ ਪਿੰਡ ਅਕਾਲਗੜ੍ਹ ਦੇ 35 ਸਾਲਾ ਨੌਜਵਾਨ ਅਮਰਜੀਤ ਸਿੰਘ ਦੀਪੂ ਨੇ ਬੀਤੀ ਰਾਤ ਆਪਣੇ ਹੀ ਘਰ ਅੰਦਰ ਕਮਰੇ ਦੀ ਛੱਤ ਨਾਲ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਤਨੀ ਨੇ ਥਾਣਾ ਸੁਧਾਰ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਸਾਰਾ ਪਰਿਵਾਰ ਵਿਹੜੇ 'ਚ ਕੂਲਰ ਲਗਾ ਕੇ ਸੌਂ ਰਿਹਾ ਸੀ ਤੇ ਰਾਤ ਦੇ ਕਿਸੇ ਵਕਤ ਉਸ ਦਾ ਪਤੀ ਘਰ ਦੇ ਕਮਰੇ ਅੰਦਰ ਗਿਆ ਤੇ ਛੱਤ ਨਾਲ ਫ਼ਾਹਾ ਲੈ ਲਿਆ | ਉਸ ਅਨੁਸਾਰ ਅੱਜ ਤੜਕੇ ਸਵੇਰੇ ਜਦ ਉਹ ਕਮਰੇ ਅੰਦਰ ਗਈ ਤਾਂ ਪਤੀ ਅਮਰਜੀਤ ਸਿੰਘ ਦੀਪੂ ਨੂੰ ਫ਼ਾਹੇ ਨਾਲ ਲਟਕਦਾ ਦੇਖਿਆ | ਮਿ੍ਤਕ ਦੀ ਪਤਨੀ ਨੇ ਇਸ ਦੀ ਸੂਚਨਾ ਅਕਾਲਗੜ੍ਹ ਪੰਚਾਇਤ ਅਤੇ ਥਾਣਾ ਸੁਧਾਰ ਨੂੰ ਦਿੱਤੀ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੀਪੂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਜੇਲ੍ਹ 'ਚੋਂ ਆਉਣ ਉਪਰੰਤ ਦੀਪੂ ਪ੍ਰੇਸ਼ਾਨੀ ਦੀ ਹਾਲਤ 'ਚ ਰਹਿਣ ਲੱਗ ਪਿਆ ਸੀ | ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀਪੂ ਦੀ ਪਤਨੀ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਅਮਲ ਅੰਦਰ ਲਿਆਂਦੀ ਗਈ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਨੌਜਵਾਨ ਅਮਰਜੀਤ ਸਿੰਘ ਦੀਪੂ ਨੇ ਆਪਣੇ ਛੋਟੇ ਭਰਾ ਦੀ ਚਿੱਟੇ ਦੇ ਨਸ਼ੇ ਨਾਲ ਮੌਤ ਹੋ ਜਾਣ ਉਪਰੰਤ ਆਪਣੇ ਦਮ 'ਤੇ ਕਈ ਨਸ਼ਾ ਤਸਕਰਾਂ ਨੂੰ ਵੀ ਪੁਲਿਸ ਹਵਾਲੇ ਕਰਵਾਇਆ ਸੀ | ਨੌਜਵਾਨ ਅਮਰਜੀਤ ਸਿੰਘ ਦੀਪੂ ਉੱਪਰ ਕਰੀਬ ਡੇਢ ਮਹੀਨਾ ਪਹਿਲਾਂ ਥਾਣਾ ਸੁਧਾਰ ਵਿਖੇ ਇਕ ਜ਼ਬਰੀ ਵਸੂਲੀ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਹ ਕੁਝ ਦਿਨ ਪਹਿਲਾਂ ਹੀ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਇਆ ਸੀ |
ਪਿਛਲੀ ਖ਼ਬਰ ਪਿੰਡ ਅਖਾੜਾ ਦੇ ਇਕ ਹੋਰ ਨੌਜਵਾਨ ਦੀ ਮੌਤ ਨਾਲ ਦਹਿਲਿਆ ਪਿੰਡ ਅਗਲੀ ਖ਼ਬਰ ਚੁਕਾਈ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਮੰਡੀ ਬਰ੍ਹਮੀ 'ਚ ਮਚੀ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।