14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਾਨਕਸਰ ਦਰਬਾਰ ਡਾਂਗੋਂ ਵਿਖੇ ਧਾਰਮਿਕ ਸਮਾਗਮ ਸਮਾਪਤ

ਅਜੀਤ ਡੈਸਕ 03-05-2026
ਪੱਖੋਵਾਲ-ਸਰਾਭਾ, 2 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਤਤਪਰ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ ਵਲੋਂ ਨਾਨਕਸਰ ਦਰਬਾਰ ਡਾਂਗੋਂ ਵਿਖੇ ਸਰਬੱਤ ਦੇ ਭਲੇੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਅੱਜ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਆਏ ਹੁਕਮਨਾਮੇ ਦੀ ਵਿਆਖਿਆ ਕਰਦਿਆਂ ਬਾਬਾ ਸਰਬਜੋਤ ਸਿੰਘ ਡਾਂਗੋਂ ਨੇ ਕਿਹਾ ਕਿ ਅਜੋਕਾ ਸਮਾਂ ਮਨੁੱਖਤਾ ਲਈ ਬਹੁਤ ਹੀ ਘਾਤਕ ਹੈ | ਇਸ ਮੌਕੇ ਪ੍ਰਭੂ ਦੇ ਨਾਮ ਦਾ ਜਾਪ ਹੀ ਸਾਨੂੰ ਹਰ ਤਰ੍ਹਾਂ ਦੀ ਬਿਪਤਾ 'ਚੋਂ ਕੱਢ ਸਕਦਾ ਹੈ ਇਸ ਲਈ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਨਾਮ ਜਪਣ | ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ 'ਚ ਸਮਾਗਮਾਂ 'ਚ ਹਾਜ਼ਰੀ ਭਰਨ ਲਈ ਪੁੱਜੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਸਨਮਾਨਿਤ ਕੀਤਾ | ਉਪਰੰਤ ਉਨ੍ਹਾਂ ਬਾਬਾ ਸਰਬਜੋਤ ਸਿੰਘ ਵਲੋਂ ਮਾਨਵ ਕਲਿਆਣ 'ਚ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਲਵਿੰਦਰ ਸਿੰਘ ਘੁੰਮਣ, ਰਜੇਸ਼ ਸਿੰਘ ਅਰੋੜਾ, ਅਮਰਿੰਦਰ ਸਿੰਘ ਹੈਪੀ, ਜਸਵਿੰਦਰ ਸਿੰਘ ਸੱਗੂ, ਬਾਬਾ ਬੂਟਾ ਸਿੰਘ, ਗੁਰਪ੍ਰੀਤ ਸਿੰਘ ਝੱਮਟ, ਭਾਈ ਪ੍ਰੇਮ ਸਿੰੰਘ ਕਲਿਆਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਰਾਉਂ ਸ਼ਹਿਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ ਅਗਲੀ ਖ਼ਬਰ ਦਿ੍ਸ਼ਟੀ ਸਕੂਲ ਨਾਰੰਗਵਾਲ 'ਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।