14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਵਿਧਾਨ ਸਭਾ ਦੀ ਮਰਿਆਦਾ ਭੰਗ ਬਾਰੇ ਮੁੱਖ ਮੰਤਰੀ 'ਤੇ ਦੋਸ਼ਾਂ ਦੀ ਜਾਂਚ ਹੋਵੇ-ਇਯਾਲੀ

ਅਜੀਤ ਡੈਸਕ 03-05-2026
ਮੁੱਲਾਂਪੁਰ-ਦਾਖਾ, 2 ਮਈ (ਨਿਰਮਲ ਸਿੰਘ ਧਾਲੀਵਾਲ)-ਕਿਰਤੀ ਤੇ ਮਿਹਨਤਕਸ਼ ਲੋਕਾਂ ਦੇ ਮਈ ਦਿਵਸ ਨੂੰ ਸਮਰਪਿਤ ਹੁੰਦਿਆਂ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਇਕ ਦਿਨ ਦਾ ਸ਼ੈਸ਼ਨ ਸ਼ਲਾਘਾਯੋਗ ਸੀ, 2 ਬਿੱਲਾਂ ਨੂੰ ਪ੍ਰਵਾਨਗੀ ਦੇ ਨਾਲ ਮਜ਼ਦੂਰਾਂ ਦੀਆਂ ਉਜਰਤਾਂ 'ਚ ਵਾਧੇ ਦੀ ਗੱਲ ਵੀ ਹੋਈ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਵਲੋਂ ਸ਼ਰਾਬ ਪੀ ਕੇ ਸਦਨ 'ਚ ਆਉਣਾ, ਸਦਨ ਦੀ ਮਰਿਯਾਦਾ ਦੀ ਤੌਹੀਨ ਹੈ, ਵਿਧਾਨ ਸਭਾ 'ਚ ਵਾਪਰੇ ਪੂਰੇ ਘਟਨਾਕ੍ਰਮ ਦੀ ਜਾਂਚ ਹੋਵੇ, ਸੱਚਾਈ ਲੋਕਾਂ ਸਾਹਮਣੇ ਆਵੇ, ਇਹ ਪ੍ਰਤੀਕਿਰਿਆ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੌਰਾਨ ਮੁੱਖ ਮੰਤਰੀ 'ਤੇ ਲੱਗ ਰਹੇ ਦੋਸ਼ਾਂ ਦੇ ਬਾਅਦ ਕੀਤੀ | ਇਯਾਲੀ ਨੇ ਕਿਹਾ ਕਿ ਇਕ ਮੁੱਖ ਮੰਤਰੀ ਵਲੋਂ ਸਦਨ ਦੀ ਮਰਿਯਾਦਾ ਨੂੰ ਠੇਸ ਪਹੁੰਚਾਈ ਜਾਣਾ ਪਹਿਲੀ ਵਾਰ ਹੋਇਆ | ਵਿਧਾਇਕ ਇਯਾਲੀ ਨੇ ਕਿਹਾ ਕਿ ਮਾਨਯੋਗ ਸਪੀਕਰ ਨੂੰ ਸੀ.ਐੱਮ ਮਾਨ ਦੇ ਸ਼ਰਾਬ ਪੀ ਕੇ ਸਦਨ 'ਚ ਆਉਣ ਬਾਰੇ ਵਿਰੋਧੀ ਧਿਰ ਵਲੋਂ ਲਿਖਤੀ ਚਿੱਠੀ ਰੱਦ ਦੀ ਥਾਂ ਪੂਰੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਅਜਿਹੀ ਘਟਨਾ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਹੈ |
ਪਿਛਲੀ ਖ਼ਬਰ ਕਣਕ ਦਾ ਸੀਜ਼ਨ ਖ਼ਤਮ ਹੋਣ 'ਤੇ ਹੁਣ ਨੰਬਰਦਾਰਾਂ ਵਲੋਂ ਸਮੁੱਚੇ ਜ਼ਿਲਿ੍ਹਆਂ 'ਚ ਮੰਗਾਂ ਦੀ ਪੂਰਤੀ ਲਈ ਸੰਘਰਸ਼ ਵਿੱਢਿਆ ਜਾ... ਅਗਲੀ ਖ਼ਬਰ ਡਾ. ਤੇਜਪਾਲ ਸਿੰਘ ਗਿੱਲ ਵਲੋਂ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।