14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਣਕ ਦੇ ਨਾੜ ਨੂੰ ਅੱਗ ਨਾ ਲਗਾਓ, ਵਾਤਾਵਰਨ ਤੇ ਫ਼ਸਲ ਤੇ ਨਸਲਾਂ ਨੂੰ ਬਚਾਉਣਾ ਜ਼ਰੂਰੀ

ਅਜੀਤ ਡੈਸਕ 03-05-2026
• ਜੇਕਰ ਕੋਈ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ-ਚੌਕੀ ਇੰਚਾਰਜ ਲਖਬੀਰ ਸਿੰਘ
ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਰਹਿੰਦ-ਖੂੰਹਦ ਨਾੜ ਨੂੰ ਅੱਗ ਨਾ ਲਗਾਉਣ | ਉਨਾਂ ਕਿਹਾ ਕਿ ਨਾੜ ਸਾੜਨ ਨਾਲ ਇਕ ਪਾਸੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਦੂਜੇ ਪਾਸੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ | ਉਨਾਂ ਕਿਹਾ ਕਿ ਨਾੜ ਸਾੜਨ ਨਾਲ ਧੂੰਏਾ ਕਾਰਨ ਸਾਹ-ਦਮੇ ਦੇ ਮਰੀਜ਼ਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸੜਕਾਂ 'ਤੇ ਧੂੰਏਾ ਕਾਰਨ ਦੁਰਘਟਨਾਵਾਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ | ਇਸ ਦੇ ਨਾਲ ਹੀ ਅੱਗ ਬੇਕਾਬੂ ਹੋਣ 'ਤੇ ਨਾਲ ਲੱਗਦੇ ਖੇਤਾਂ ਅਤੇ ਘਰਾਂ ਸਮੇਤ ਸੜਕਾਂ ਕਿਨਾਰੇ ਖੜ੍ਹੇ ਦਰੱਖ਼ਤ ਵੀ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਜਾਂਦੇ ਹਨ ਅਤੇ ਦਰੱਖ਼ਤਾਂ ਉੱਪਰ ਪੰਛੀਆਂ ਦੇ ਆਲ•ਣੇ, ਬੱਚੇ ਵਗੈਰਾ ਵੀ ਅੱਗ ਵਿਚ ਸੜ• ਜਾਂਦੇ ਹਨ | ਉਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਨਾੜ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਚੌਂਕੀ ਇੰਚਾਰਜ ਲਖਵੀਰ ਸਿੰਘ ਨੇ ਪਿੰਡ ਦੇ ਮੋਹਤਬਰਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ |
ਪਿਛਲੀ ਖ਼ਬਰ ਕਿਰਤ ਮੰਤਰੀ ਖ਼ਿਲਾਫ਼ ਜੰਗਲਾਤ ਵਰਕਰਾਂ ਦਾ ਮੋਰਚਾ ਵਲੋਂ ਰੋਸ ਧਰਨਾ ਅੱਜ ਅਗਲੀ ਖ਼ਬਰ ਇਨਕਲਾਬੀ ਆਗੂ ਗਾਇਕ ਮੇਵਾ ਸਿੰਘ ਅਨਜਾਣ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।