16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਿਰਤ ਮੰਤਰੀ ਖ਼ਿਲਾਫ਼ ਜੰਗਲਾਤ ਵਰਕਰਾਂ ਦਾ ਮੋਰਚਾ ਵਲੋਂ ਰੋਸ ਧਰਨਾ ਅੱਜ

ਅਜੀਤ ਡੈਸਕ 03-05-2026
ਭੂੰਦੜੀ, 2 ਮਈ (ਕੁਲਦੀਪ ਸਿੰਘ ਮਾਨ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਅਗਵਾਈ ਹੇਠ ਕੀਤੀ ਗਈ ਆਨ-ਲਾਈਨ ਮੀਟਿੰਗ ਦੌਰਾਨ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਦੇ ਖ਼ਿਲਾਫ਼ 3 ਮਈ ਨੂੰ ਖੰਨਾ ਵਿਚ ਰੋਸ ਧਰਨਾ ਅਤੇ ਝੰਡਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਯੂਨੀਅਨ ਨੇ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰ ਰਹੇ ਡੇਲੀਵੇਜ ਵਰਕਰ ਬਹੁਤ ਘੱਟ ਤਨਖ਼ਾਹਾਂ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ | ਮਹਿੰਗਾਈ ਦੇ ਇਸ ਦੌਰ ਵਿਚ ਪਰਿਵਾਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਜਦਕਿ ਛਿਮਾਹੀ ਅਧਾਰ 'ਤੇ ਤਨਖ਼ਾਹਾਂ ਵਿਚ ਹੋਣ ਵਾਲਾ ਵਾਧਾ ਵੀ ਨਾ-ਮਾਤਰ ਹੀ ਹੈ | ਯੂਨੀਅਨ ਮੁਤਾਬਕ ਸਤੰਬਰ 2024, ਮਾਰਚ 2025 ਅਤੇ ਸਤੰਬਰ 2025 ਵਿਚ ਕੀਤੇ ਵਾਧੇ (383, 163, 97, 393 ਅਤੇ 337 ਰੁਪਏ) ਨਾਲ ਮਜ਼ਦੂਰਾਂ ਨੂੰ ਕੋਈ ਵੱਡਾ ਲਾਭ ਨਹੀਂ ਮਿਲਿਆ | ਜਥੇਬੰਦੀ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਚੋਣਾਂ ਦੌਰਾਨ ਕੱਚੇ ਕਾਮਿਆਂ ਲਈ ਘੱਟੋ-ਘੱਟ ਦਿਹਾੜੀ 500 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ | ਇਸ ਦੇ ਨਾਲ ਹੀ ਹਰਿਆਣਾ ਵਿਚ ਅਨਸਕਿਲਡ ਵਰਕਰਾਂ ਦੀ ਘੱਟੋ-ਘੱਟ ਤਨਖ਼ਾਹ 1 ਅਪ੍ਰੈਲ 2026 ਤੋਂ ਵਧਾ ਕੇ 15200/- ਰੁਪਏ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੇ ਮਜ਼ਦੂਰ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰ ਰਹੇ ਹਨ | ਯੂਨੀਅਨ ਨੇ ਮੰਗ ਕੀਤੀ ਹੈ ਕਿ ਅਪ੍ਰੈਲ 2026 ਵਿਚ ਘੱਟੋ-ਘੱਟ ਉਜਰਤਾਂ ਵਿਚ ਵੱਡੇ ਪੱਧਰ 'ਤੇ ਵਾਧਾ ਕੀਤਾ ਜਾਵੇ ਤਾਂ ਜੋ ਵਰਕਰਾਂ ਨੂੰ ਮਹਿੰਗਾਈ ਦੇ ਮੁਕਾਬਲੇ ਯੋਗ ਮਜ਼ਦੂਰੀ ਮਿਲ ਸਕੇ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਰਤ ਮੰਤਰੀ ਵਲੋਂ ਜਲਦੀ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ 3 ਮਈ ਨੂੰ ਖੰਨਾ ਵਿਚ ਵੱਡੇ ਪੱਧਰ 'ਤੇ ਰੋਸ ਰੈਲੀ ਕਰਕੇ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀ ਨੂੰ ਬੇਨਿਕਾਬ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਐੱਸ. ਐੱਸ. ਪੀ. ਡਾ. ਗੁਪਤਾ ਵਲੋਂ ਸਨਮਾਨ ਅਗਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਓ, ਵਾਤਾਵਰਨ ਤੇ ਫ਼ਸਲ ਤੇ ਨਸਲਾਂ ਨੂੰ ਬਚਾਉਣਾ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।