20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਾਲੀ ਦੇਤਵਾਲੀਆ ਦੇ ਸਪੁੱਤਰ ਦੇ ਦਿਹਾਂਤ 'ਤੇ ਇਯਾਲੀ, ਤਲਵੰਡੀ, ਹੋਰਨਾਂ ਨੇ ਦੁੱਖ ਪ੍ਰਗਟਾਇਆ

ਅਜੀਤ ਡੈਸਕ 03-05-2026
ਮੁੱਲਾਂਪੁਰ-ਦਾਖਾ, 2 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਉਨ੍ਹਾਂ ਦਾ ਬੇਟਾ ਮਨਜੋਤ ਸਿੰਘ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਿਆ | ਮਨਜੋਤ ਸਿੰਘ ਦੀ ਬੇਵਕਤੀ ਮੌਤ 'ਤੇ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਸ਼੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਗਾਇਕ ਸੁਰਿੰਦਰ ਮਾਨ, ਪੰਜਾਬੀ ਲਹਿਰਾਂ ਰੇਡਿਓ ਟੋਰਾਂਟੋ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਸਤਿੰਦਰਪਾਲ ਸਿੰਘ ਸਿੱਧਵਾਂ, ਲੇਖਕ ਅਜਮੇਲ ਸਿੰਘ ਮੋਹੀ, ਜਗਤਾਰ ਸਿੰਘ ਹਿੱਸੋਵਾਲ, ਲੇਖਕ ਇੰਜੀ: ਕੇਵਲ ਸਿੰਘ ਹੀਰਾ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ, ਹੋਰਨਾਂ ਵਲੋਂ ਦੇਤਵਾਲ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਗਿਆ | ਅਮਰੀਕ ਸਿੰਘ ਤਲਵੰਡੀ ਅਨੁਸਾਰ ਕਾਕਾ ਮਨਜੋਤ ਸਿੰਘ ਦੀ ਅੰਤਿਮ ਅਰਦਾਸ 7 ਮਈ ਦਿਨ ਵੀਰਵਾਰ ਪਿੰਡ ਦੇਤਵਾਲ (ਲੁਧਿ:) ਗੁਰਦੁਆਰਾ ਦੁੱਖ ਭੰਜਨ ਸਾਹਿਬ ਵਿਖੇ ਦੁਪਹਿਰ 1 ਵਜੇ ਹੋਵੇਗੀ |
ਪਿਛਲੀ ਖ਼ਬਰ ਰਾਏਕੋਟ ਵਿਖੇ ਸੀਟੂ ਜਥੇਬੰਦੀ ਨੇ ਕਾਮਰੇਡ ਲੈਨਿਨ ਦਾ ਜਨਮ ਦਿਨ ਮਨਾਇਆ ਮਈ ਦਿਵਸ ਮਨਾਉਣ ਸੰਬੰਧੀ ਪ੍ਰੋਗਰਾਮ ਉਲੀਕਿਆ-ਕਾਮ... ਅਗਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।