29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ 'ਚ ਅਹੁਦਾ-ਗ੍ਰਹਿਣ ਸਮਾਰੋਹ

ਅਜੀਤ ਡੈਸਕ 10-05-2026
ਜਗਰਾਉਂ, 9 ਮਈ (ਵਿਨੋਦ ਕੁਮਾਰ)-ਸਥਾਨਕ ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ 'ਚ ਅੱਜ ਵਿਦਿਆਰਥੀ ਕੌਂਸਲ 2026-27 ਲਈ ਅਹੁਦਾ-ਗ੍ਰਹਿਣ ਸਮਾਰੋਹ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਮੁੱਖ ਹਾਲ ਵਿਚ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ ਨੂੰ ਲੀਡਰਸ਼ਿਪ ਦੀ ਜ਼ਿੰਮੇਵਾਰੀ ਸੌਂਪੀ ਗਈ | ਪਿ੍ੰਸੀਪਲ ਸਿਸਟਰ ਐਂਨਸੀ ਜੋਸਫ਼ ਅਤੇ ਸਤਿਕਾਰਯੋਗ ਸਿਸਟਰ ਬਿਨੀਤਾ ਨੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਸਹੁੰ ਚੁਕਾਈ | ਵਿਦਿਆਰਥੀਆਂ ਨੇ ਇਮਾਨਦਾਰੀ, ਅਨੁਸ਼ਾਸਨ ਅਤੇ ਸੇਵਾ-ਭਾਵ ਨਾਲ ਸਕੂਲ ਦੀ ਸ਼ਾਨ ਵਧਾਉਣ ਦਾ ਪ੍ਰਣ ਲਿਆ | ਜਮਾਤ 12ਵੀਂ ਦੇ ਪਰਦੀਪ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ ਅਤੇ ਦਮਨੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ | ਦੋਵਾਂ ਨੂੰ ਬੈੱਜ ਅਤੇ ਸੈਸ਼ੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਪੋਰਟਸ ਕੈਪਟਨ, ਹਾਊਸ ਕੈਪਟਨ, ਡਿਸਿਪਲਿਨ ਇੰਚਾਰਜ ਅਤੇ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ | ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਵੀ ਮੌਕੇ 'ਤੇ ਹਾਜ਼ਰ ਸਨ | ਸਿਸਟਰ ਐਂਨਸੀ ਜੋਸਫ਼ ਨੇ ਆਪਣੇ ਸੰਬੋਧਨ ਵਿਚ ਕਿਹਾ ਲੀਡਰ ਉਹ ਹੁੰਦਾ ਹੈ, ਜੋ ਰਾਹ ਦਿਖਾਉਂਦਾ ਹੈ | ਮੈਨੂੰ ਉਮੀਦ ਹੈ ਕਿ ਸਾਡੀ ਨਵੀਂ ਕੌਂਸਲ ਛੋਟੇ ਵਿਦਿਆਰਥੀਆਂ ਲਈ ਮਿਸਾਲ ਬਣੇਗੀ ਅਤੇ ਸਕੂਲ ਦਾ ਨਾਂਅ ਰੌਸ਼ਨ ਕਰੇਗੀ | ਉਨ੍ਹਾਂ ਨੇ ਸਮੂਹ ਵਿਦਿਆਰਥੀ ਆਗੂਆਂ ਨੂੰ ਵਿਸ਼ੇਸ਼ ਵਧਾਈ ਦਿੱਤੀ | ਇਸ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ | ਵਿਦਿਆਰਥੀਆਂ ਵੱਲੋਂ ਦੇਸ਼-ਭਗਤੀ ਦਾ ਗੀਤ ਅਤੇ ਪੰਜਾਬੀ ਲੋਕ-ਨਾਚ ਵੀ ਪੇਸ਼ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੇ ਨਵੀਂ ਚੁਣੀ ਕੌਂਸਲ ਨੂੰ ਤਾੜੀਆਂ ਨਾਲ ਵਧਾਈ ਦਿੱਤੀ |
ਪਿਛਲੀ ਖ਼ਬਰ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਵਲੋਂ ਵਿਦਿਆਰਥੀ ਦੇਵ ਮੂਨ ਝਾਂਜੀ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ- ਡਾ. ਤੇਜਪਾਲ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।