ਹੰਬੜਾਂ, 10 ਮਈ (ਮੇਜਰ ਹੰਬੜਾਂ)-ਭਾਰਤ ਸਰਕਾਰ ਦੁਆਰਾ ਜਨਗਣਨਾ 2027 ਲਈ ਅਧਿਆਪਕਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਬਤੌਰ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਤਹਿਸੀਲਦਾਰ ਪੱਧਰ 'ਤੇ ਲਗਾਈਆਂ ਗਈਆਂ ਹਨ ਤੇ ਮਹਿਕਮੇ ਵਲੋਂ ਡਿਊਟੀਆਂ ਲਗਾਉਣ ਸਮੇਂ ਮੁਲਾਜ਼ਮਾਂ ਨੂੰ ਘਰਾਂ ਤੋਂ 30 ਕਿਲੋਮੀਟਿਰ ਤੱਕ ਦੂਰ ਲਗਾਇਆ ਗਿਆ ਹੈ, ਜਿਸ ਦੀ ਡੀ.ਟੀ.ਐੱਫ ਯੂਨੀਅਨ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ | ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ, ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਤੇ ਮੀਤ ਪ੍ਰਧਾਨ ਬਲਵੀਰ ਸਿੰਘ ਬਾਸੀਆਂ ਨੇ ਪ੍ਰੈੱਸ ਨਾਲ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਮੇਂ ਕੀਤੇ ਗਏ ਧੱਕੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਡਿਊਟੀਆਂ ਦੀਆਂ ਟ੍ਰੇਨਿੰਗਾਂ ਹੋ ਚੁੱਕੀਆਂ ਹਨ ਤੇ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਡਿਊਟੀ ਤੁਹਾਡੀ ਰਿਹਾਇਸ਼ ਜਾਂ ਡਿਊਟੀ ਸਥਾਨ ਦੇ ਨੇੜੇ ਲਗਾਈ ਜਾਵੇਗੀ, ਪਰ ਅਧਿਆਪਕਾਂ ਨੂੰ ਸ਼ਨੀਵਾਰ ਨੂੰ ਆਏ ਟੈਕਸਟ ਸੰਦੇਸ਼ਾਂ ਅਨੁਸਾਰ ਜਦੋਂ ਡਿਊਟੀ ਸਥਾਨ ਦਾ ਪਤਾ ਲੱਗਾ ਕਿ ਬਹੁ-ਗਿਣਤੀ ਵਿਚ ਅਧਿਆਪਕਾਂ ਖਾਸਕਰ ਔਰਤ ਅਧਿਆਪਕਾਵਾਂ ਦੀਆਂ ਡਿਊਟੀਆਂ ਉਨ੍ਹਾਂ ਦੀ ਰਿਹਾਇਸ਼ ਤੇ ਡਿਊਟੀ ਸਥਾਨ ਤੋਂ ਲੱਗਭਗ 25-25 ਤੇ 30-30 ਕਿਲੋਮੀਟਰ ਦੂਰ ਲਗਾਈਆਂ ਗਈਆਂ ਹਨ, ਜੋ ਕਿ ਮੁਲਾਜ਼ਮ ਵਰਗ ਨਾਲ ਧੱਕੇਸ਼ਾਹੀ ਹੈ | ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਪ੍ਰੈੱਸ ਦੇ ਮਾਧਿਅਮ ਰਾਹੀਂ ਤਹਿਸੀਲਦਾਰ ਦਫ਼ਤਰ ਜਗਰਾਉਂ ਨੂੰ ਅਪੀਲ ਕੀਤੀ ਗਈ ਹੈ ਕਿ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੀਆਂ ਰਿਹਾਇਸ਼ਾਂ ਜਾਂ ਡਿਊਟੀ ਵਾਲੇ ਸਥਾਨ ਦੇ ਨੇੜੇ ਲਗਾਈਆਂ ਜਾਣ ਤਾਂ ਜੋ ਮੁਲਾਜ਼ਮਾਂ ਨੂੰ ਡਿਊਟੀ ਕਰਨ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ