02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਵੱਖ-ਵੱਖ ਖ਼ਰੀਦ ਕੇਂਦਰਾਂ 'ਚ ਪਿਛਲੇ ਸਾਲ ਨਾਲੋਂ 6400 ਕੁਇੰਟਲ ਕਣਕ ਦੀ ਖ਼ਰੀਦ ਘਟੀ

ਅਜੀਤ ਡੈਸਕ 12-05-2026
ਸਿੱਧਵਾਂ ਬੇਟ, 11 ਮਈ (ਜਸਵੰਤ ਸਿੰਘ ਸਲੇਮਪੁਰੀ)-ਐਤਕੀ ਕਿਸਾਨਾਂ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਝਾੜ ਪਿਛਲੇ ਸਾਲ ਨਾਲੋਂ ਘੱਟ ਨਿਕਲਣ ਕਾਰਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਅਧੀਨ ਪੈਂਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਹਾੜੀ ਦੇ ਪਿਛਲੇ ਸੀਜ਼ਨ ਨਾਲੋਂ 6400 ਕੁਇੰਟਲ ਕਣਕ ਦੀ ਘੱਟ ਖ਼ਰੀਦ ਹੋਣ ਬਾਰੇ ਜਾਣਕਾਰੀ ਮਿਲੀ ਹੈ ਜਿਸ ਦਾ ਖਮਿਆਜਾ ਕਿਸਾਨਾਂ ਦੇ ਨਾਲ-ਨਾਲ ਉਕਤ ਦਫ਼ਤਰ ਨੂੰ ਵੀ ਭੁਗਤਣਾ ਪਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 395881.5 ਕੁਇੰਟਲ ਕਣਕ ਖ਼ਰੀਦ ਹੋਈ ਸੀ ਜੋ ਇਸ ਵਾਰ ਘਟਕੇ 389481.5 ਕੁਇੰਟਲ ਰਹਿ ਗਈ ਹੈ | ਜਿਸ ਵਿਚੋਂ ਸਥਾਨਕ ਖ਼ਰੀਦ ਕੇਂਦਰ ਵਿਚ ਪਨਗਰੇਨ ਨੇ 52753.5 ਕੁਇੰਟਲ, ਪਨਸਪ ਨੇ 59824.5 ਕੁਇੰਟਲ, ਭੂੰਦੜੀ ਖ਼ਰੀਦ ਕੇਂਦਰ ਵਿਚ ਵੇਅਰਹਾਊਸ ਨੇ 76800 ਕੁਇੰਟਲ, ਲੀਲਾਂ ਖ਼ਰੀਦ ਕੇਂਦਰ ਵਿਚ ਪਨਗਰੇਨ ਨੇ 27312.5 ਕੁਇੰਟਲ, ਰਸੂਲਪੁਰ ਖ਼ਰੀਦ ਕੇਂਦਰ ਵਿਚ ਵੇਅਰਹਾਊਸ ਨੇ 21440.5 ਕੁਇੰਟਲ, ਰਾਊਵਾਲ ਖ਼ਰੀਦ ਕੇਂਦਰ ਵਿਚ ਮਾਰਕਫੈਡ ਨੇ 8498.5 ਕੁਇੰਟਲ, ਭੈਣੀ ਅਰਾਈਆਂ ਖ਼ਰੀਦ ਕੇਂਦਰ ਵਿਚ ਪਨਸਪ ਨੇ 35706 ਕੁਇੰਟਲ, ਲੋਧੀਵਾਲ ਖ਼ਰੀਦ ਕੇਂਦਰ ਵਿਚ ਵੇਅਰਹਾਊਸ ਨੇ 72317.5 ਕੁਇੰਟਲ, ਪੱਤੀ ਮੁਲਤਾਨੀ ਖ਼ਰੀਦ ਕੇਂਦਰ ਵਿਚ ਮਾਰਕਫੈੱਡ ਨੇ 14238 ਕੁਇੰਟਲ, ਗੋਰਸੀਆਂ ਮੱਖਣ ਖ਼ਰੀਦ ਕੇਂਦਰ ਵਿਚ ਵੇਅਰਹਾਊਸ ਨੇ 24511.5 ਕੁਇੰਟਲ ਜਦਕਿ ਲੋਧੀਵਾਲ-1 ਖ਼ਰੀਦ ਕੇਂਦਰ ਵਿਚ ਵੇਅਰਹਾਊਸ ਨੇ ਹੀ 2479 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਮਾਮਲੇ 'ਚ ਈ. ਡੀ. ਦੀ ਕਾਰਵਾਈ ਠੀਕ-ਰਸ਼ਪਾਲ ਸਿੰਘ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਦਾ ਤਨਵੀਰ ਸਿੰਘ ਜਗਰਾਉਂ 'ਚੋਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।