ਮੁੱਲਾਂਪੁਰ-ਦਾਖਾ, 11 ਮਈ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ ਨਰਸਿੰਗ ਭਨੋਹੜ ਵਿਖੇ ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਬੈਚ 2025 ਵਿਦਿਆਰਥੀਆਂ ਲਈ ਓਥ ਸੈਰੇਮਨੀ ਕਰਵਾਈ ਗਈ | ਵਿਦਿਆਰਥੀਆਂ ਵਲੋਂ ਨਰਸਿੰਗ ਦੌਰਾਨ ਸਿਹਤ ਸੇਵਾ ਅਤੇ ਮੁਨੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਸਹੁੰ ਚੁੱਕੀ ਗਈ | ਇਸ ਮੌਕੇ ਸੰਸਥਾ ਦੇ ਪ੍ਰਬੰਧਕ ਡਾ. ਬੀ.ਐੱਲ. ਬਾਂਸਲ, ਡਾ. ਵਰੁਣ ਬਾਂਸਲ ਅਤੇ ਡਾ. ਗੀਤਿਕਾ ਬਾਂਸਲ ਉਚੇਚਾ ਪਹੁੰਚੇ | ਡਾ: ਬੀ.ਐੱਲ. ਬਾਂਸਲ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਰਸਿੰਗ ਪੇਸ਼ੇ ਵਿਚ ਜਾਣ ਸਮੇਂ ਮਰੀਜਾਂ ਦੀ ਨਿਰਸਵਾਰਥ ਸੇਵਾ, ਪੇਸ਼ੇਵਰ ਇਮਾਨਦਾਰੀ ਅਤੇ ਨੈਤਿਕਤਾ ਨੂੰ ਬਣਾਈ ਰੱਖਣ ਲਈ ਪ੍ਰਣ ਕੀਤਾ ਜਾਵੇ | ਮੈਡਮ ਸੁਨਿਧੀ, ਜਸਪ੍ਰੀਤ ਕੌਰ ਅਤੇ ਅਰਨਦੀਪ ਕੌਰ ਦੀ ਨਜ਼ਰਸਾਨੀ ਹੇਠ ਨਰਸਿੰਗ ਓਥ ਸਮਾਰੋਹ ਸਮੇਂ ਵਿਦਿਆਰਥੀਆਂ ਨੇ ਮਨੁੱਖਤਾ ਦੀ ਸੇਵਾ, ਸਹਾਨਭੂਤੀ ਅਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦਾ ਵਚਨ ਦਿੱਤਾ | ਪਿ੍ੰਸੀਪਲ ਪ੍ਰੋ. ਕੁਲਵਿੰਦਰ ਕੌਰ ਸਰਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਰਸਿੰਗ ਇੱਕ ਮਹਾਨ ਪੇਸ਼ਾ ਹੈ, ਜਿਸ ਵਿੱਚ ਸੇਵਾ, ਦਇਆ ਅਤੇ ਸਮਰਪਣ ਸਭ ਤੋਂ ਮਹੱਤਵਪੂਰਨ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਦੀ ਨਿਸ਼ਕਾਮ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ |