02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੋਲਜ਼ਰਜ਼ ਅਕੈਡਮੀ ਰਾਏਕੋਟ ਵਿਖੇ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਪੁੱਜੇ ਸੂਬਾ ਪ੍ਰਧਾਨ ਬਿੱਟੂ ਰੱਤੋਵਾਲ

ਅਜੀਤ ਡੈਸਕ 12-05-2026
ਰਾਏਕੋਟ, 11 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ 'ਚ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਅਤੇ ਕੋਚਿੰਗ ਦੇਣ ਵਾਲੀ ਮੰਨੀ-ਪ੍ਰਮੰਨੀ ਸੰਸਥਾ ਸੋਲਜ਼ਰਜ਼ ਅਕੈਡਮੀ ਵਲੋਂ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਜਗਦੀਪ ਸਿੰਘ ਬਿੱਟੂ ਰੱਤੋਵਾਲ ਸੂਬਾ ਪ੍ਰਧਾਨ ਅਖਿਲ ਭਾਰਤੀਯ ਕਾਂਗਰਸ ਕਮੇਟੀ, ਸੋਨੀਆ ਬਿਗ੍ਰੇਡ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨਾਲ ਸੂਬੇਦਾਰ ਮੇਜਰ ਨੰਦ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸਤਨਾਮ ਸਿੰਘ, ਬਲਾਕ ਪ੍ਰਧਾਨ ਸੁਧਾਰ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੋਲਜ਼ਰਜ਼ ਅਕੈਡਮੀ ਦੇ ਡਾਇਰੈਕਟਰ ਨਰਿੰਦਰ ਸਿੰਘ ਅਤੇ ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਲਗਭਗ ਵੱਡੀ ਗਿਣਤੀ 'ਚ ਨੌਜਵਾਨ ਲੜਕੇ-ਲੜਕੀਆਂ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਨੰਦ ਸਿੰਘ ਨੇ ਇਮਾਨਦਾਰੀ ਅਤੇ ਦਿ੍ੜ੍ਹ ਇਰਾਦੇ ਨਾਲ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਉਚੇਚੇ ਤੌਰ 'ਤੇ ਸੁਚੇਤ ਰਹਿਣ ਲਈ ਜ਼ੋਰ ਦਿੱਤਾ ਅਤੇ ਕੋਚਿੰਗ ਲੈ ਰਹੇ ਲੜਕੇ-ਲੜਕੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦੀ ਸਫ਼ਲਤਾ ਲਈ ਅਰਦਾਸ ਕੀਤੀ | ਅੰਤ ਵਿਚ ਮੁੱਖ ਮਹਿਮਾਨ ਜਗਦੀਪ ਸਿੰਘ ਬਿੱਟੂ ਰੱਤੋਵਾਲ ਨੇ ਸਮੂਹ ਨੌਜਵਾਨ ਲੜਕੇ-ਲੜਕੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਲਈ ਵੱਡੇ-ਵੱਡੇ ਮਗਰਮੱਛਾਂ ਨੂੰ ਫੜਨ ਦੀ ਬਜਾਏ, ਨਸ਼ੇ ਦੇ ਸ਼ਿਕਾਰ ਹੋਏ ਮਜ਼ਬੂਰ ਬੱਚਿਆਂ ਉੱਪਰ ਪਰਚੇ ਪਾਉਣੇ, ਸਰਕਾਰਾਂ ਦੀ ਬੇਰੁੱਖੀ ਅਤੇ ਡਰਾਮੇਬਾਜ਼ੀ ਦੱਸਿਆ | ਸਮੁੱਚੇ ਨੌਜਵਾਨ ਲੜਕੇ-ਲੜਕੀਆਂ ਨੂੰ ਸ਼ੁੱਭਇੱਛਾਵਾਂ ਅਤੇ ਸਫ਼ਲਤਾ ਦੀ ਅਰਦਾਸ ਕਰਦੇ ਹੋਏ ਸੂਬਾ ਪ੍ਰਧਾਨ ਬਿੱਟੂ ਰੱਤੋਵਾਲ ਨੇ ਅਕੈਡਮੀ ਦੀ ਸਹਾਇਤਾ ਲਈ ਡਾਇਰੈਕਟਰ ਨਰਿੰਦਰ ਸਿੰਘ ਨੂੰ ਆਰਥਿਕ ਸਹਾਇਤਾ ਸੌਂਪੀ ਗਈ | ਇਸ ਮੌਕੇ ਮਨਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਟੂਸਾ, ਲਾਲ ਸਿੰਘ ਅਕਾਲਗੜ੍ਹ ਵਰਕਿੰਗ ਕਮੇਟੀ ਮੈਂਬਰ, ਅਮਰਜੀਤ ਸਿੰਘ ਉੱਪਲ, ਰਛਪਾਲ ਸਿੰਘ ਰੱਤੋਵਾਲ, ਮੁਖਤਿਆਰ ਸਿੰਘ ਘੁਮਾਣ ਸਾਬਕਾ ਥਾਣੇਦਾਰ, ਪੰਚ ਨਾਹਰ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਫ਼ੌਜੀ ਹੌਲਦਾਰ ਬਲਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਅਗਲੀ ਖ਼ਬਰ ਸਵ: ਅਜਮੇਰ ਸਿੰਘ ਧਾਲੀਵਾਲ ਚੱਕ ਕਲਾਂ ਨਮਿਤ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।