ਚੌਂਕੀਮਾਨ, 11 ਮਈ (ਤੇਜਿੰਦਰ ਸਿੰਘ ਚੱਢਾ)-ਸਾਬਕਾ ਫੌਜੀ ਹੌਲਦਾਰ ਬਲਵੀਰ ਸਿੰਘ ਜਿੰਨ੍ਹਾਂ ਨੇ ਫੌਜ ਦੇ ਇੰਜੀਨੀਅਰ ਵਿੰਗ ਬੰਬ ਸੁਕੈਅਡ ਵਿਚ ਆਪਣੀਆਂ ਲੰਬੀਆਂ ਸੇਵਾਵਾਂ ਨਿਭਾਈਆਂ | ਉਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਸਾਬਕਾ ਫੌਜੀ ਬਲਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਦਾ ਪਿੰਡ ਸਵੱਦੀ ਕਲਾਂ ਵਿਖੇ ਸਸਕਾਰ ਕੀਤਾ ਗਿਆ | ਇਸ ਸਮੇਂ ਲੁਧਿਆਣਾ ਤੋਂ ਫੌਜ ਦੀ ਆਈ ਟੀਮ ਸੂਬੇਦਾਰ ਸ਼ਮਸ਼ੇਰ ਸਿੰਘ ਚੌਹਾਨ, ਹਵਾਲਦਾਰ ਰਾਹੁਲ ਬਦੌਰੀਆ, ਨਾਇਕ ਪ੍ਰਕਾਸ਼ ਚੰਦਰ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ | ਇਸ ਸਮੇਂ ਕੈਪਟਨ ਬਲਵਿੰਦਰ ਸਿੰਘ, ਕੈਪਟਨ ਦਲਬਾਰ ਸਿੰਘ, ਕੈਪਟਨ ਸੁਖਦੇਵ ਸਿੰਘ, ਸੂਬੇਦਾਰ ਮੇਜਰ ਸਿੰਘ, ਹਵਾਲਦਾਰ ਪਰਮਜੀਤ ਸਿੰਘ, ਵੱਡੀ ਤਾਦਾਦ 'ਚ ਸੈਨਿਕ ਅਤੇ ਪਿੰਡ ਵਾਸੀ ਹਾਜ਼ਰ ਸਨ |