25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਿਊ ਪਬਲਿਕ ਸਕੂਲ ਮੰਡੀ ਮੁੱਲਾਂਪੁਰ 'ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 13-05-2026
ਮੁੱਲਾਂਪੁਰ-ਦਾਖਾ, 12 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਦਸਵੀਂ ਸ਼੍ਰੇਣੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ 'ਚ ਨਿਊ ਪਬਲਿਕ ਹਾਈ ਸਕੂਲ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਦੇ ਵਿਦਿਆਰਥੀਆਂ ਨੇ ਚੰਗੀਆਂ ਮੱਲਾਂ ਮਾਰੀਆਂ | ਸਕੂਲ ਪਿ੍ੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਦਸਵੀਂ ਜਮਾਤ ਨਤੀਜੇ 'ਚ ਸਕੂਲ ਵਿਦਿਆਰਥਣ ਪ੍ਰਭਜੋਤ ਕੌਰ ਨੇ 82 ਫ਼ੀਸਦੀ, ਬ੍ਰਹਮਬੀਰ ਸਿੰਘ ਨੇ 75 ਫ਼ੀਸਦੀ, ਮਨਜੋਤ ਸਿੰਘ ਪਨੇਸਰ ਨੇ 74 ਫ਼ੀਸਦੀ, ਰਾਜਨ ਨੇ 72 ਫ਼ੀਸਦੀ, ਅਵਨੀਤ ਕੌਰ 70 ਫ਼ੀਸਦੀ ਅੰਕ ਪ੍ਰਾਪਤ ਕੀਤੇ | ਨਿਊ ਪਬਲਿਕ ਹਾਈ ਸਕੂਲ ਮੰਡੀ ਮੁੱਲਾਂਪੁਰ-ਦਾਖਾ ਦੇ ਡਾਇਰੈਕਟਰ ਜਗਦੀਸ਼ ਕੌਰ, ਪ੍ਰਬੰਧਕੀ ਪ੍ਰਧਾਨ ਸੁਖਦੇਵ ਸਿੰਘ ਰਕਬਾ, ਡਾ: ਮਨਵੀਰ ਸਿੰਘ, ਡਾ: ਹਰਪ੍ਰੀਤ ਕੌਰ ਵਲੋਂ 10ਵੀਂ ਸ੍ਰੇਣੀ ਪ੍ਰੀਖਿਆ ਦੇ ਨਤੀਜੇ ਵਿਚ ਅੱਵਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ |

ਪਿਛਲੀ ਖ਼ਬਰ ਨਗਰ ਕੌਂਸਲ ਰਾਏਕੋਟ ਦੇ 15 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਅੱਜ ਜਾਰੀ ਹੋਵੇਗੀ... ਅਗਲੀ ਖ਼ਬਰ ਭੂੰਦੜੀ ਵਿਖੇ 'ਆਪ' ਵਰਕਰਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।