02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜਗਰਾਉਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਵਲੋਂ 22 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 15-05-2026
ਜਗਰਾਉਂ, 14 ਮਈ (ਗੁਰਦੀਪ ਸਿੰਘ ਮਲਕ)-26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਅੱਜ ਜਗਰਾਉਂ ਦੇ 23 ਵਾਰਡਾਂ 'ਚੋਂ 22 ਲਈ ਉਮੀਦਵਾਰ ਐਲਾਨ ਦਿੱਤੇ | ਅੱਜ ਪਹਿਲਵਾਨ ਦੇ ਢਾਬੇ 'ਤੇ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਵਲੋਂ ਇੰਨ੍ਹਾਂ ਚੋਣਾਂ ਲਈ ਨਿਯੁਕਤ ਅਬਜ਼ਰਵਰ ਪਵਨ ਦੀਵਾਨ, ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਵਾਰਡ ਨੰਬਰ ਇਕ ਤੋਂ ਗੁਰਪ੍ਰੀਤ ਕੌਰ ਤੱਤਲਾ ਉਮੀਦਵਾਰ ਹੋਣਗੇ ਜੋ ਪਹਿਲਾਂ ਵੀ ਲਗਾਤਾਰ ਕੌਂਸਲਰ ਬਣਦੇ ਆ ਰਹੇ ਹਨ | ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਵਿਰਕ ਉਮੀਦਵਾਰ ਹਨ, 3 ਨੰਬਰ ਤੋਂ ਵਰਤਮਾਨ ਕੌਂਸਲਰ ਰਜਿੰਦਰ ਕੌਰ ਠੁਕਰਾਲ ਨੂੰ ਟਿਕਟ ਦਿੱਤੀ ਗਈ ਹੈ | 4 ਨੰਬਰ ਤੋਂ ਬਲਬੀਰ ਸਿੰਘ, 5 ਤੋਂ ਸਰੋਜ ਰਾਣੀ ਜਦਕਿ 6 ਨੰਬਰ ਵਾਰਡ ਤੋਂ ਮੌਜੂਦਾ ਕੌਂਸਲਰ ਜਰਨੈਲ ਸਿੰਘ ਲੋਹਟ ਮੁੜ ਮੈਦਾਨ ਵਿਚ ਉਤਾਰੇ ਹਨ | 7 ਨੰਬਰ ਵਾਰਡ ਤੋਂ ਮਨਜੀਤ ਕੌਰ ਪਤਨੀ ਅਸ਼ਵਨੀ ਕੁਮਾਰ, 8 ਤੋਂ ਵਿੱਕੀ ਸਿੰਘ, 9 ਨੰਬਰ ਤੋਂ ਪਰਮਿੰਦਰ ਕੌਰ, 10 ਤੋਂ ਬਹਾਦਰ ਸਿੰਘ ਯੋਧਾ ਪਹਿਲਵਾਨ ਨਵੇਂ ਚਿਹਰੇ ਹਨ | ਇਸੇ ਤਰ੍ਹਾਂ 11 ਨੰਬਰ ਵਾਰਡ ਤੋਂ ਦੁਬਾਰਾ ਵਿਕਰਮ ਜੱਸੀ, 13 ਨੰਬਰ ਤੋਂ ਅਨੀਤਾ ਰਾਣੀ ਪਤਨੀ ਰਾਕੇਸ਼ ਕੁਮਾਰ, 14 ਤੋਂ ਸੁਖਚੈਨ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ | ਵਾਰਡ ਨੰਬਰ 15 ਤੋਂ ਨਵੇਂ ਚਿਹਰੇ ਗਗਨ ਸਭਰਵਾਲ ਉਮੀਦਵਾਰ ਹਨ | ਵਾਰਡ ਨੰਬਰ 16 ਤੇ 20 ਤੋਂ ਕਾਮਰੇਡ ਭਰਾ ਮੈਦਾਨ ਵਿਚ ਉਤਾਰੇ ਹਨ | ਇੰਨ੍ਹਾਂ 'ਚੋਂ ਜਤਿੰਦਰਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਰਹੇ ਹਨ ਜਦਕਿ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਮੌਜੂਦਾ ਕੌਂਸਲਰ ਹਨ | 17 ਨੰਬਰ ਤੋਂ ਸੁਧਾ ਭਾਰਦਵਾਜ ਤੇ 21 ਤੋਂ ਕਵਿਤਾ ਕੱਕੜ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ ਅਤੇ ਇਹ ਦੋਵੇਂ ਅÏਰਤਾਂ ਇਸ ਵਾਰ ਵੀ ਕੌਂਸਲਰ ਰਹੀਆਂ ਹਨ | 18 ਨੰਬਰ ਤੋਂ ਪਰਮਜੀਤ ਰਿੰਪੀ ਲੱਧੜ, 19 ਤੋਂ ਕਰਮਜੀਤ ਕੌਰ, 22 ਤੋਂ ਵਰਿੰਦਰ ਸਿੰਘ ਕਲੇਰ ਅਤੇ 23 ਤੋਂ ਗੁਰਮਿੰਦਰ ਕੌਰ ਸਿਵੀਆਂ ਨੂੰ ਟਿਕਟ ਦਿੱਤੀ ਗਈ ਹੈ | ਉਮੀਦਵਾਰਾਂ ਦੇ ਐਲਾਨ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਨੀਟਾ ਸੱਭਰਵਾਲ, ਗੁਰਜੀਤ ਸਿੰਘ ਗੀਟਾ, ਪਵਨ ਕੱਕੜ, ਹਰਦੀਪ ਜੱਸੀ, ਡਾ: ਇਕਬਾਲ ਧਾਲੀਵਾਲ, ਸੰਜੂ ਕੱਕੜ ਆਦਿ
ਪਿਛਲੀ ਖ਼ਬਰ ਅਨਾਹਤ ਕੌਰ ਧਾਲੀਵਾਲ ਨੇ 12ਵੀਂ ਪ੍ਰੀਖਿਆ 'ਚ 98.2 ਫ਼ੀਸਦੀ ਅੰਕ ਲਏ ਅਗਲੀ ਖ਼ਬਰ ਬੀ.ਕੇ.ਯੂ. (ਰਾਜੇਵਾਲ) ਵਿਸ਼ਾਲ ਕਾਫ਼ਲੇ ਸਮੇਤ ਅੱਜ ਦੀ ਚੰਡੀਗੜ੍ਹ ਰੈਲੀ 'ਚ ਹਿੱਸਾ ਲਵੇਗੀ-ਬਰ੍ਹਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।