01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 15-05-2026
ਹੰਬੜਾਂ, 14 ਮਈ (ਮੇਜਰ ਹੰਬੜਾਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਨਤੀਜਿਆਂ ਮਾਨਵ ਵਿੱਦਿਆ ਮੰਦਰ ਸਕੂਲ ਵਲੀਪੁਰ ਕਲਾਂ (ਹੰਬੜਾਂ) ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਕੂਲ ਦੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸਤਿਅਮ ਕੁਮਾਰ ਪੁੱਤਰ ਸੁਨੀਲ ਰਾਏ ਨੇ 87.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ, ਵਿਦਿਆਰਥਣ ਤਰਨਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਭੱਠਾਧੂਹਾ ਨੇ 83.6 ਫ਼ੀਸਦੀ ਅੰਕ ਹਾਸਲ ਕਰਕੇ ਦੂਜਾ, ਸੁਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 81.2 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ, ਸਿਮਰਨਜੋਤ ਕੌਰ ਪੁੱਤਰੀ ਜਸਵੀਰ ਸਿੰਘ ਬੜੈਚ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਚੌਥੇ ਸਥਾਨ ਹਾਸਲ ਕੀਤਾ | ਵਿਦਿਆਰਥਣ ਦਮਨਪ੍ਰੀਤ ਕੌਰ ਘਮਣੇਵਾਲ ਨੇ 79 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਪ੍ਰੀਤਮ ਸਿੰਘ ਨੇ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ | ਇਸ ਤੋਂ ਇਲਾਵਾ ਸਕੂਲ ਦੇ ਮੈਡਮ ਮੀਨੂ ਬਾਲਾ, ਸ੍ਰੀਮਤੀ ਸੋਨੀ, ਕੁਮਾਰੀ ਹਰਮਨਦੀਪ ਕੌਰ, ਮਾ: ਮਨਮੋਹਨ ਸਿੰਘ ਅਤੇ ਸ੍ਰੀਮਤੀ ਅਮਨਦੀਪ ਕੌਰ ਨੇ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਬੋਪਾਰਾਏ ਕਲਾਂ ਦੇ ਨਵੇਂ ਦਰਬਾਰ ਹਾਲ ਦਾ ਕਾਰਜ ਸ਼ੁਰੂ ਅਗਲੀ ਖ਼ਬਰ ਜਤਿੰਦਰਾ ਸਕੂਲ 'ਚ 12ਵੀਂ ਦੇ ਨਤੀਜੇ 'ਤੇ ਖੁਸ਼ੀ ਵਾਲਾ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।