01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗੁਰਦੁਆਰਾ ਸ਼ਹੀਦਗੰਜ ਸਾਹਿਬ ਬੋਪਾਰਾਏ ਕਲਾਂ ਦੇ ਨਵੇਂ ਦਰਬਾਰ ਹਾਲ ਦਾ ਕਾਰਜ ਸ਼ੁਰੂ

ਗੁਰਦੁਆਰਾ ਸ਼ਹੀਦਗੰਜ ਸਾਹਿਬ ਬੋਪਾਰਾਏ ਕਲਾਂ ਵਿਖੇ ਨਵੇਂ ਦਰਬਾਰ ਹਾਲ ਦੀ ਨੀਂਹ ਰੱਖਣ ਸਮੇਂ ਅਰਦਾਸ ਬੇਨਤੀ ਕਰਦੇ ਹੋਏ ਬਾਬਾ ਜੋਗਿੰਦਰ ਸਿੰਘ 96 ਕਰੋੜੀ ਨਾਲ ਬਾਬਾ ਭੁਪਿੰਦਰ ਸਿੰਘ, ਸੰਤ ਮਹੰਤ ਕਪੂਰ ਸਿੰਘ, ਗਿਆਨੀ ਰਣਜੀਤ ਸਿੰਘ ਗੁੰਮਟੀ ਤੇ ਹੋਰ ਮਹਾਂਪੁਰਖ, ਪਤਵੰਤੇ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 15-05-2026
ਗੁਰੂਸਰ ਸੁਧਾਰ, 14 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੋਪਾਰਾਏ ਕਲਾਂ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਨਵੇਂ ਬਣਨ ਵਾਲੇ ਦਰਬਾਰ ਹਾਲ ਦੇ ਕਾਰਜਾਂ ਦੀ ਸ਼ੁਰੂਆਤ ਬਾਬਾ ਜੋਗਿੰਦਰ ਸਿੰਘ ਮੁਖੀ 96 ਕਰੋੜੀ ਬੁੱਢਾ ਦਲ ਰਕਬਾ ਵਲੋਂ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਅਰਦਾਸ ਬੇਨਤੀ ਕਰਨ ਉਪਰੰਤ ਆਪਣੇ ਹੱਥੀਂ ਨੀਂਹ ਰੱਖ ਕੇ ਕੀਤੀ ਗਈ | ਬਾਬਾ ਜੋਗਿੰਦਰ ਸਿੰਘ ਨੇ ਪ੍ਰਬੰਧਕਾਂ ਨੂੰ ਉਸਾਰੇ ਜਾਣ ਵਾਲੇ ਦਰਬਾਰ ਹਾਲ ਸੰਬੰਧੀ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿਵਾਇਆ | ਗੁਰਦੁਆਰਾ ਸਾਹਿਬ ਦਾ ਇਹ ਕਾਰਜ ਸ਼ੁਰੂ ਕਰਨ ਸਮੇਂ ਬਾਬਾ ਜੋਗਿੰਦਰ ਸਿੰਘ 96 ਕਰੋੜੀ ਨਾਲ ਬਾਬਾ ਭੁਪਿੰਦਰ ਸਿੰਘ ਦਮਦਮੀ ਟਕਸਾਲ ਬੋਪਾਰਾਏ ਕਲਾਂ, ਸੰਤ ਮਹੰਤ ਕਪੂਰ ਸਿੰਘ ਮੁਖੀ ਜਥਾ ਭਿੰਡਰਾਂ, ਗਿਆਨੀ ਰਣਜੀਤ ਸਿੰਘ ਗੁੰਮਟੀ, ਗਿਆਨੀ ਜਸਮਿੰਦਰ ਸਿੰਘ ਭਿੰਡਰਾਂ ਕਲਾਂ, ਬਾਬਾ ਹਾਕਮ ਸਿੰਘ ਸਾਹਿਬ-ਏ-ਕਮਾਲ ਵਾਲੇ, ਗੁਰਦੁਆਰਾ ਕਮੇਟੀ ਪ੍ਰਧਾਨ ਹਰਚੰਦ ਸਿੰਘ, ਖ਼ਜ਼ਾਨਚੀ ਬਲਵਿੰਦਰ ਸਿੰਘ, ਸਕੱਤਰ ਜਸਵੰਤ ਸਿੰਘ, ਕੇਵਲ ਸਿੰਘ, ਜੱਗਾ ਸਿੰਘ, ਰਾਮ ਸਿੰਘ, ਬਿੱਟੂ (ਸਾਰੇ ਕਮੇਟੀ ਮੈਂਬਰ), ਕੇਵਲਜੀਤ ਸਿੰਘ, ਮਾ: ਹਰਜਿੰਦਰਪਾਲ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਪ੍ਰੇਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਸੱਚਖੰਡ ਸਾਹਿਬ, ਸੰਮਤੀ ਮੈਂਬਰ ਸੁਖਦੇਵ ਸਿੰਘ ਚੋਪੜਾ, ਗੁਰਮਿੰਦਰ ਸਿੰਘ ਜੈਲਦਾਰ, ਸਰਬਜੀਤ ਸਿੰਘ, ਗਿਆਨੀ ਗੁਰਮੁਖ ਸਿੰਘ, ਮਨਦੀਪ ਸਿੰਘ ਰਿੰਕੂ, ਗੁਰਮੇਲ ਸਿੰਘ ਆਦਿ ਸ਼ਖ਼ਸੀਅਤਾਂ, ਮਹਾਂਪੁਰਖਾਂ ਤੋਂ ਬਿਨਾਂ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਔਖੇ ਸਮੇਂ 'ਚ ਹਮੇਸ਼ਾ ਸੂਬੇ ਦੇ ਲੋਕਾਂ ਦੀ ਬਾਂਹ ਫੜੀ-ਜਥੇ: ਮਲਕਪੁਰ ਅਗਲੀ ਖ਼ਬਰ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।