ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਗੁਰਦੁਆਰਾ ਸਾਹਿਬ ਸ਼ਹੀਦਾਂ ਪਿੰਡ ਸੁਧਾਰ (ਪੱਤੀ ਗਿੱਲ) ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਸ: ਹਰਿੰਦਰਪਾਲ ਸਿੰਘ ਲਾਲੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਇਸ ਸ਼ੁੱਕਰਵਾਰ ਤੋਂ ਚੌਪਹਿਰਾ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਭਵਿੱਖ ਵਿਚ ਵੀ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਗੁਰਦੁਆਰਾ ਸਾਹਿਬ ਸ਼ਹੀਦਾਂ ਵਿਖੇ ਸ੍ਰੀ ਚੌਪਹਿਰਾ ਸਾਹਿਬ ਜੀ ਦੇ ਪਾਠ ਕੀਤੇ ਜਾਇਆ ਕਰਨਗੇ | ਉਨ੍ਹਾਂ ਦੱਸਿਆ ਕਿ ਅਕਾਲ ਪੁਰਖ ਦੀ ਉਸਤਤ ਕਰਨ ਲਈ ਸੰਗਤਾਂ ਇਸ ਮੌਕੇ ਸ੍ਰੀ ਚੌਪਹਿਰਾ ਸਾਹਿਬ ਦੌਰਾਨ ਵਾਹਿਗੁਰੂ ਸਿਮਰਨ ਤੋਂ ਇਲਾਵਾ ਦੇਹ ਅਰੋਗਤਾ, ਸਰਬੱਤ ਦੇ ਭਲੇ ਲਈ ਅਰਦਾਸ ਵਿਚ ਹਿੱਸਾ ਲਵੇਗੀ | ਉਨ੍ਹਾਂ ਪਿੰਡ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਰੇਕ ਸ਼ੁੱਕਰਵਾਰ ਚੌਪਹਿਰਾ ਸਾਹਿਬ ਵਿਚ ਵਧ ਚੜ੍ਹ ਕੇ ਸ਼ਰਧਾ ਨਾਲ ਹਿੱਸਾ ਲੈਂਦਿਆਂ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ ਜਾਵੇ |