ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ ਹਠੂਰ ਵਿਖੇ ਡਾਕਟਰ ਅਮਨ ਸ਼ਰਮਾ ਐੱਸ.ਐੱਮ.ਓ ਹਠੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੈਡੀਕਲ ਅਫ਼ਸਰ ਡਾਕਟਰ ਸੁਮਿਤਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ ਵਲੋਂ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ | ਜਿਸ ਵਿਚ ਡਾਕਟਰ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ | ਇਸ ਸਮੇਂ ਉਨ੍ਹਾਂ ਕਿਹਾ ਕਿ ਤੇਲ ਆਦਿ ਦਾ ਇਸਤੇਮਾਲ ਕਰੋ ਬੁਖ਼ਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਦੀ ਗੋਲੀ ਨਾ ਲਵੋ ਬੁਖਾਰ ਹੋਣ ਤੇ ਸਿਰਫ਼ ਪੈਰਾਸੀਟਾਮੋਲ ਦੀ ਗੋਲੀ ਡਾਕਟਰ ਦੀ ਸਲਾਹ ਨਾਲ ਹੀ ਲਓ ਛੱਤਾਂ ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਰੱਖੋ | ਇਸ ਮੁਹਿੰਮ ਵਿਚ ਗੁਰਵਿੰਦਰ ਕੌਰ, ਹਰਵਿੰਦਰ ਕੌਰ, ਸੁਖਚੈਨ ਕੌਰ ਐੱਲ.ਐੱਚ.ਵੀ, ਜਸਵਿੰਦਰ ਕੌਰ ਸੰਧੂ, ਕਿਰਨਦੀਪ ਕੌਰ ਦੋਨੋਂ ਏ.ਐੱਨ.ਐੱਮ, ਤਜਿੰਦਰਪਾਲ ਸਿੰਘ ਮਾਣੂੰਕੇ, ਮਨਜੀਤ ਕੌਰ, ਸੁਖਪਾਲ ਸਿੰਘ, ਵੀਨੂੰ ਸਿੰਗਲਾ ਤਿੰਨੋਂ ਫਾਰਮੇਸੀ ਅਫ਼ਸਰ, ਪਰਮਜੀਤ ਕੌਰ ਸੀਨੀਅਰ ਫਾਰਮੇਸੀ ਅਫ਼ਸਰ ਅਤੇ ਲੱਜਿਆਵਤੀ ਜ਼ੈਨ ਮੈਮੋਰੀਅਲ ਨਰਸਿੰਗ ਕਾਲਜ ਦੇ ਵਿਦਿਆਰਥੀ ਰਣਜੀਤ ਕੌਰ ਫੈਸਲੀਟੇਟਰ ਅਤੇ ਸਮੂਹ ਆਸਾ ਵਰਕਰ ਅਤੇ ਵੱਖ ਵੱਖ ਪਿੰਡਾਂ ਤੋਂ ਲੋਕ ਹਾਜ਼ਰ ਸਨ |