ਰਾਏਕੋਟ, 16 ਮਈ (ਸੁਸ਼ੀਲ)-ਕਰੀਬੀ ਪਿੰਡ ਸਹਿਬਾਜ਼ਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਲਈ ਸਮਾਜਸੇਵੀ ਐੱਨ.ਆਰ.ਆਈ ਮਨਦੀਪ ਸਿੰਘ ਯੂਕੇ ਸਪੁੱਤਰ ਬੂਟਾ ਸਿੰਘ (ਰਿਟਾਇਰਡ ਪਾਵਰਕਾਮ ਮੁਲਾਜ਼ਮ) ਵਲੋਂ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਅਤੇ ਸਕੂਲ ਯੂਨੀਫਾਰਮ ਨੂੰ ਨਵੀਂ ਦਿੱਖ ਦੇਣ ਲਈ ਸਕੂਲ ਦੇ ਸਮੁੱਚੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਸਕੂਲ ਦੇ ਨਾਮ ਨੂੰ ਪਿ੍ੰਟ ਕਰਵਾ ਕੇ ਵਿਸ਼ੇਸ਼ ਟੀ ਸ਼ਰਟਾਂ ਦੀ ਸੇਵਾ ਕੀਤੀ ਗਈ | ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਬੱਚਿਆਂ ਲਈ ਕੀਤੀ ਗਈ ਇਸ ਸੇਵਾ ਲਈ ਸਮਾਜਸੇਵੀ ਪਰਿਵਾਰ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਅਧਿਆਪਕ ਖੇਮ ਰਾਜ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ, ਕਮਲਜੀਤ ਕੌਰ ਅਤੇ ਮਿੱਡੇ ਮੀਲ ਵਰਕਰ ਪਰਮਜੀਤ ਕੌਰ, ਰਸ਼ੀਦਾ ਬੇਗਮ ਆਦਿ ਹਾਜ਼ਰ ਸਨ |