26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਿਊ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 17-05-2026
ਭੂੰਦੜੀ, 16 ਮਈ (ਕੁਲਦੀਪ ਸਿੰਘ ਮਾਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਨਿਊ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮੈਡਮ ਮੰਜੂ ਸੇਠੀ, ਡਾਇਰੈਕਟਰ ਮਦਨ ਲਾਲ ਸੇਠੀ, ਵਾਈਸ ਪਿ੍ੰਸੀਪਲ ਸ਼ਿਵਮ ਸੇਠੀ ਅਤੇ ਮੈਡਮ ਨੰਦਿਨੀ ਸੇਠੀ ਨੇ ਦੱਸਿਆ ਕਿ ਕਾਮਰਸ ਗਰੁੱਪ ਵਿਚੋਂ ਸੁਖਨੂਰ ਕੌਰ ਪੁੱਤਰੀ ਮਹਿੰਦਰਪਾਲ ਸਿੰਘ ਨੇ 500 ਵਿਚੋਂ 443 ਅੰਕ ਲੈ ਕੇ ਪਹਿਲਾ, ਤਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ 430 ਅੰਕਾਂ ਲੈ ਕੇ ਦੂਜਾ ਅਤੇ ਵਪਨਜੀਤ ਕੌਰ ਪੁੱਤਰੀ ਮਨਜੀਤ ਸਿੰਘ ਨੇ 423 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਜਸਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਨੇ 476 ਅੰਕ ਪ੍ਰਾਪਤ ਕਰਕੇ ਪਹਿਲਾ, ਜਸਲੀਨ ਕੌਰ ਪੁੱਤਰੀ ਅੰਮਿ੍ਤਪਾਲ ਸਿੰਘ ਨੇ 475 ਅੰਕਾਂ ਨਾਲ ਦੂਜਾ ਅਤੇ ਅਮਨਦੀਪ ਕੌਰ ਪੁੱਤਰੀ ਸਰਣਜੀਤ ਸਿੰਘ ਸ਼ੇਰਗਿੱਲ ਨੇ 470 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜਪਜੀਤ ਕੌਰ ਖਹਿਰਾ ਪੁੱਤਰੀ ਅਵਤਾਰ ਸਿੰਘ ਨੇ 469 ਅੰਕ ਅਤੇ ਅਵਨੀਤ ਸਿੰਘ ਕੋਲ ਪੁੱਤਰ ਜਗਦੇਵ ਸਿੰਘ ਨੇ 404 ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਵਿਸ਼ਾ-ਵਾਰ ਪ੍ਰਾਪਤੀ ਬਾਰੇ ਦੱਸਦਿਆਂ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਜਸਨਦੀਪ ਕੌਰ ਨੇ ਜਨਰਲ ਅੰਗਰੇਜ਼ੀ ਵਿਚ 100 ਵਿਚੋਂ 100 ਅਤੇ ਇਤਿਹਾਸ ਵਿਚ 98 ਅੰਕ ਹਾਸਲ ਕੀਤੇ | ਅਮਨਦੀਪ ਕੌਰ ਅਤੇ ਜਪਜੀਤ ਕੌਰ ਖਹਿਰਾ ਨੇ ਜਨਰਲ ਅੰਗਰੇਜ਼ੀ ਵਿਚ 98 ਅਤੇ ਇਲੈਕਟਿਵ ਅੰਗਰੇਜ਼ੀ ਵਿਚ 99 ਅੰਕ ਪ੍ਰਾਪਤ ਕੀਤੇ | ਜਸਲੀਨ ਕੌਰ ਨੇ ਜਨਰਲ ਅਤੇ ਇਲੈਕਟਿਵ ਅੰਗਰੇਜ਼ੀ ਵਿਚ 97-97 ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਪਿ੍ੰਸੀਪਲ ਮੈਡਮ ਮੰਜੂ ਸੇਠੀ, ਡਾਇਰੈਕਟਰ ਮਦਨ ਲਾਲ ਸੇਠੀ, ਵਾਈਸ ਪਿ੍ੰਸੀਪਲ ਸ਼ਿਵਮ ਸੇਠੀ ਅਤੇ ਮੈਡਮ ਨੰਦਿਨੀ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਵਧੀਆ ਅੰਕਾਂ ਨਾਲ ਹਾਸਲ ਕੀਤੀ ਕਾਮਯਾਬੀ ਸਕੂਲ, ਮਾਪਿਆਂ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਮੈਡਮ ਬਲਜੀਤ ਕੌਰ, ਹਰਦੀਪ ਕੌਰ, ਸੁਖਵਿੰਦਰ ਸਿੰਘ, ਅੰਜਲੀ ਗੁਪਤਾ, ਗੁਰਬਖ਼ਸ਼ ਸਿੰਘ, ਪ੍ਰੇਮਪਾਲ ਸਿੰਘ, ਖੁਸ਼ਦੀਪ ਕੌਰ, ਕੁਲਵਿੰਦਰ ਕੌਰ ਸਮੇਤ ਸਮੂਹ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਕਲਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁੜੈਣ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।