ਹੰਬੜਾਂ, 16 ਮਈ (ਮੇਜਰ ਹੰਬੜਾਂ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਕਲਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਾਕੇਸ਼ ਕੁਮਾਰ ਭੱਲਾ ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ ਵਿਚੋਂ ਜਸ਼ਨਪ੍ਰੀਤ ਸਿੰਘ ਨੇ 500/472 ਅੰਕ ਲੈ ਕੇ ਪਹਿਲਾ, ਜਸਮੀਨ ਕੌਰ ਨੇ 500/437 ਅੰਕ ਲੈ ਕੇ ਦੂਜਾ ਤੇ ਸੰਜਨਾ ਨੇ 419 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਬਾਰ੍ਹਵੀਂ-ਬੀ ਦੇ ਆਰਟਸ ਗਰੁੱਪ ਵਿਚੋਂ ਮਹਿਕਪ੍ਰੀਤ ਕੌਰ ਨੇ 500/382 ਅੰਕ ਲੈ ਕੇ ਪਹਿਲਾ, ਕਾਜ਼ਲ ਨੇੇ 378 ਅੰਕ ਲੈ ਕੇ ਦੂਜਾ ਤੇ ਜੋਤੀ ਨੇ 376 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਬਾਰ੍ਹਵੀਂ ਗਰੁੱਪ-ਸੀ ਦੇ ਵੀ ਵਿੰਗ (ਵੋਕੇਸ਼ਨਲ ਸਾਇਡ) ਵਿਚੋਂ ਵਰਸ਼ਾਂ ਨੇ 500/468 ਅੰਕ ਲੈ ਕੇ ਪਹਿਲਾ, ਲਵਪ੍ਰੀਤ ਕੌਰ ਨੇ 457 ਅੰਕ ਲੈ ਕੇ ਦੂਜਾ ਤੇ ਅਨਮੋਲ ਕੌਰ ਨੇ 451 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਆਈ.ਈ.ਐੱਮ (ਵੋਕੇਸ਼ਨਲ ਸਾਇਡ) ਵਿਚੋਂ ਤਰਨਪ੍ਰੀਤ ਸਿੰਘ ਸਿੱਧੂ ਨੇ 447 ਅੰਕ ਲੈ ਕੇ ਪਹਿਲਾ, ਅਮਨਜੀਤ ਸਿੰਘ ਨੇ 442 ਅੰਕ ਲੈ ਕੇ ਦੂਜਾ ਤੇ ਬਲਜੀਤ ਕੌਰ ਨੇ 437 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਰਾਕੇਸ਼ ਕੁਮਾਰ ਭੱਲਾ ਨੇ ਪਹਿਲੀਆਂ ਪੁਜੀਸ਼ਨਾਂ ਨਾਲ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਸਕੂਲ ਦਾ ਮਿਹਨਤੀ ਸਟਾਫ਼ ਵਧਾਈ ਦਾ ਪਾਤਰ ਹੈ |