29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਪਰਤੇ ਬੀਬੀ ਪਰਮਜੀਤ ਕੌਰ ਖ਼ਾਲਸਾ ਤੇ ਬੀਬੀਆਂ ਦੇ ਜਥੇ ਦਾ ਹੰਬੜਾਂ 'ਚ ਨਿੱਘਾ ਸਵਾਗਤ

ਅਜੀਤ ਡੈਸਕ 17-05-2026
ਹੰਬੜਾਂ, 16 ਮਈ (ਮੇਜਰ ਹੰਬੜਾਂ)-ਪਹਿਲੇ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਸਿੱਕਮ ਦੇ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਹੰਬੜਾਂ ਪਰਤੇ ਸਿੱਖ ਬੀਬੀਆਂ ਦੇ ਜੱਥੇ. ਜਿਸ ਦੀ ਅਗਵਾਈ ਖ਼ਾਲਸਾ ਬੀਬੀ ਪਰਮਜੀਤ ਕੌਰ ਕਰ ਰਹੇ ਸਨ ਦਾ ਹੰਬੜਾਂ ਪੁੱਜਣ 'ਤੇ ਲੋਕਲ ਗੁਰਦੁਆਰਾ ਸਾਹਿਬ ਚੜਦੀ ਕਲਾ ਹੰਬੜਾਂ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ, ਪੰਚਾਇਤ ਮੈਂਬਰ ਜਗਦੀਸ਼ ਕੌਰ, ਬੀਬੀ ਮਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ ਤੇ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾ ਵੱਲੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਜਿੱਥੇ ਸਿੱਕਮ 'ਚ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਉੱਥੇ ਸਿਲੀਗੁੜੀ, ਅਸਾਮ 'ਚ ਗੁਰਦੁਆਰਾ ਧੋਬੜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੂਹ ਪ੍ਰਾਪਤ ਅਤੇ ਸਿੱਕਮ 'ਚ ਗੁਰਦੁਆਰਾ ਨਾਨਕ ਲਾਮਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਉੱਥੇ ਪ੍ਰਬੰਧਕਾਂ ਵੱਲੋਂ ਉਨ੍ਹਾ ਦੇ ਜੱਥੇ ਨੂੰ ਬਹੁਤ ਆਦਰ ਪਿਆਰ ਦਿੱਤਾ ਗਿਆ | ਇਸੇ ਤਰ੍ਹਾਂ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਵੀ ਕੀਤੇ ਤੇ ਉਨ੍ਹਾ ਹੰਬੜਾਂ ਪੁੱਜਣ 'ਤੇ ਪਿੰਡ ਵਾਸੀਆਂ ਤੇ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਨਜੀਤ ਕੌਰ ਗੁਰੂ, ਬਲਜੀਤ ਕੌਰ, ਕੁਲਵੰਤ ਕੌਰ ਸਮੇਤ ਹੋਰ ਬੀਬੀਆਂ ਸਮੇਤ ਬੀਬੀ ਮਨਪ੍ਰੀਤ ਕੌਰ ਗਿੱਲ, ਕੁਲਵੰਤ ਸਿੰਘ ਬਾਠ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਐੱਸ.ਆਈ.ਆਰ. (ਸਪੈਸ਼ਲ ਇਨਟੈਨਟਿਵ ਰੀਵਿਜ਼ਨ) ਨੂੰ ਸਵੈ-ਗਣਨਾ ਦੀ ਤਰਜ਼ ਅਤੇ ਆਨਲਾਈਨ ਪੋਰਟਲ 'ਤੇ ਉਪਲਬਧ ਕੀਤਾ ਜਾਵੇ-ਬਾਵ... ਅਗਲੀ ਖ਼ਬਰ ਭੂੰਦੜੀ ਚੌਕ ਵਿਚ ਕਿਸਾਨ ਜਥੇਬੰਦੀਆਂ ਦੀ ਰੋਸ ਰੈਲੀ, ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।