ਚੌਂਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਘਰ ਤੋਂ ਦੂਰ-ਦੁਰਾਂਡੇ ਬੈਠੇ ਲੋਕ ਐੱਸ.ਆਰ. ਆਈ. ਸਰਵੇ ਵਿਚ ਸ਼ਾਮਿਲ ਹੋ ਸਕਣ ਦੇਸ਼ ਵਿਚ ਐੱਸ.ਆਈ.ਆਰ. (ਸਪੈਸ਼ਲ ਇਨਟੈਨਟਿਵ ਰੀਵਿਜ਼ਨ) ਜੋ ਕਿ 25 ਜੂਨ ਤੋਂ 24 ਜੁਲਾਈ ਤੱਕ ਹੋ ਰਹੀ ਹੈ | ਇਸ ਦੇ ਸਿਆਸੀ ਪੱਖ ਵੱਖਰੇ ਹੋ ਸਕਦੇ ਹਨ, ਪਰ ਇਸ ਦੇ ਨਾਲ-ਨਾਲ ਹਰ ਭਾਰਤੀ ਦੇ ਮੁੱਢਲੇ ਅਧਿਕਾਰ ਤੇ ਲੋਕਤੰਤਰ ਦੀ ਮਰਿਯਾਦਾ ਵੀ ਜੁੜੀ ਹੋਈ ਹੈ | ਜ਼ਰੂਰੀ ਨਹੀਂ ਕਿ 25 ਜੂਨ ਤੋਂ 24 ਜੁਲਾਈ ਦੇ ਸਰਵੇ ਦੌਰਾਨ ਹਰ ਵਿਅਕਤੀ ਘਰ ਹੀ ਹੋਵੇ | ਐੱਸ.ਆਈ.ਆਰ. ਦੇ ਸਰਵੇ ਦੌਰਾਨ ਬਹੁਤ ਸਾਰੇ ਲੋਕ ਆਪਣੇ ਘਰ ਤੋਂ ਦੂਰ ਆਪਣੀਆਂ ਡਿਊਟੀਆਂ ਉੱਪਰ ਬਾਹਰ, ਕਾਰੋਬਾਰ ਸਬੰਧੀ ਬਾਹਰਲੀਆਂ ਸਟੇਟਾਂ ਵਿੱਚ ਜਾਂ ਛੇ ਮਹੀਨੇ ਜਾਂ ਇਕ ਸਾਲ ਲਈ ਆਪਣੇ ਬੱਚਿਆਂ ਜਾਂ ਸਕੇ ਸਬੰਧੀਆਂ ਕੋਲ ਵਿਦੇਸ਼ਾਂ ਵਿਚ ਜਾਂ ਆਰਜ਼ੀ ਵਿਜਟਰ ਦੇ ਤੌਰ 'ਤੇ ਘੁੰਮਣ ਗਏ ਹੋ ਸਕਦੇ ਹਨ | ਅਜਿਹੇ ਕਾਰਨਾਂ ਕਰਕੇ ਇਨ੍ਹਾਂ ਦੀਆਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ | ਇਹੀ ਲੋਕ ਜਦੋਂ ਆਪਣੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਜਾਂ ਵੇਚਣ ਲਈ ਪੰਜਾਬ ਆਉਣਗੇ ਤਾਂ ਇਨ੍ਹਾਂ ਤੋਂ ਵੋਟਰ ਕਾਰਡ ਦੀ ਮੰਗ ਵੀ ਹੋ ਸਕਦੀ ਹੈ | ਇਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੀ ਢਾਹ ਲੱਗੇਗੀ | ਉੱਘੇ ਪੰਜਾਬੀ ਭਾਸ਼ਾ ਪ੍ਰੇਮੀ ਅਤੇ ਸਮਾਜ ਸੇਵਕ ਬਲਦੇਵ ਬਾਵਾ ਨੇ ਮੁੱਖ ਚੋਣ ਅਧਿਕਾਰੀ ਅੰਨਿਦਿਤਾ ਮਿੱਤਰਾ ਨੂੰ ਅਪੀਲ ਕੀਤੀ ਹੈ ਕਿ ਐੱਸ.ਆਈ.ਆਰ. ਦੀ ਪ੍ਰਕਿਰਿਆ ਦੇ ਨਾਲ-ਨਾਲ ਆਪਣੇ ਘਰ ਤੋਂ ਦੂਰ-ਦੁਰਾਡੇ ਬੈਠੇ ਲੋਕਾਂ ਲਈ ਸਵੈ-ਗਣਨਾ ਦੀ ਤਰਜ ਤੇ ਆੱਨ-ਲਾਈਨ ਪੋਰਟਲ ਉਪਲੱਬਧ ਕੀਤਾ ਜਾਵੇ | ਜੇਕਰ ਸਰਕਾਰੀ ਸਵੈ-ਗਣਨਾ ਦਾ ਡਾਟਾ ਆੱਨ-ਲਾਈਨ ਭਰ ਕੇ ਸਫਲਤਾ ਪੂਰਵਕ ਆੱਨ-ਲਾਈਨ ਹੀ ਜਮ੍ਹਾਂ ਹੋ ਸਕਦਾ ਹੈ ਤਾਂ ਐੱਸ.ਆਈ.ਆਰ. ਦਾ ਕਿਉਂ ਨਹੀਂ | ਉਨ੍ਹਾਂ ਕਿਹਾ ਪੰਜਾਬੀਆਂ ਦੀਆਂ ਵੋਟਾਂ ਕੱਟਣ ਨਾਲ ਵਿਦੇਸ਼ਾਂ ਜਾਂ ਆਪਣੇ ਕੰਮਾਂ ਕਾਰ ਲਈ ਬਾਹਰਲੀਆਂ ਸਟੇਟਾਂ ਵਿੱਚ ਗਏ ਪੰਜਾਬੀਆਂ ਦਾ ਮਨੋਬਲ ਕਮਜ਼ੋਰ ਹੋਵੇਗਾ ਕਿ ਉਨ੍ਹਾਂ ਨੂੰ ਆਪਣੀ ਮਾਤ-ਭੂਮੀ ਨਾਲੋਂ ਤੋੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਹੈ | ਉਨ੍ਹਾਂ ਮੁੱਖ ਚੋਣ ਅਧਿਕਾਰੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਐੱਸ. ਆਈ. ਆਰ. ਨੂੰ ਪੋਰਟਲ ਤੇ ਵੀ ਉਪਲੱਬਧ