29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਹਲਵਾਰਾ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਹੋਣ ਦੇ ਸਮਾਗਮ ਤੋਂ ਵਾਂਝਾ ਕਰਨਾ ਭਾਜਪਾ ਦਾ ਅਸਲੀ ਚਿਹਰਾ ਬੇਨਕਾਬ ਹੋਇਆ- ਸਰਪੰਚ ਹਲਵਾਰਾ

ਸਰਪੰਚ ਸੁਖਵਿੰਦਰ ਸਿੰਘ ਹਲਵਾਰਾ <br/> 17-05-2026

ਹਲਵਾਰਾ, 16 ਮਈ (ਮਨਦੀਪ ਸਿੰਘ ਉੱਭੀ)-ਹਲਵਾਰਾ ਏਅਰਪੋਰਟ ਦਾ ਉਦਘਾਟਨ ਸਮਾਗਮ ਵਿਚ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਸੱਦਾ ਨਾ ਦੇਣ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ | ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰਦੀ ਆ ਰਹੀ ਕੇਂਦਰ ਸਰਕਾਰ ਨੇ ਹੁਣ ਏਅਰਪੋਰਟ ਤੋਂ ਉਡਾਣਾ ਸ਼ੁਰੂ ਹੋਣ ਦੇ ਸਮਾਗਮ ਤੋਂ ਵੀ ਉਨ੍ਹਾਂ ਨੂੰ ਵਾਂਝੇ ਕਰ ਦਿੱਤਾ | ਇਲਾਕਾ ਨਿਵਾਸੀਆਂ ਨੂੰ ਇਸ ਪਲ ਦੀ ਕਰੀਬ 15 ਸਾਲਾਂ ਤੋਂ ਉਡੀਕ ਸੀ | ਕੱਲ੍ਹ ਉਦਘਾਟਨ ਵੇਲੇ ਕੇਂਦਰ ਸਰਕਾਰ ਤੇ ਏਅਰਪੋਰਟ ਅਥਾਰਟੀ ਵੱਲੋਂ ਕੀਤੇ ਮਤਰੇਈ ਮਾਂ ਵਰਗੇ ਵਤੀਰੇ ਤੋਂ ਇਲਾਕੇ ਦੇ ਪੰਚਾਂ-ਸਰਪੰਚਾਂ ਤੇ ਲੋਕਾਂ ਵਿੱਚ ਭਾਰੀ ਰੋਸ ਹੈ | ਮੀਡੀਆ ਨਾਲ ਗੱਲਬਾਤ ਕਰਦਿਆਂ ਹਲਵਾਰਾ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਆਖਿਆ ਕਿ ਸਾਡੇ ਇਲਾਕੇ ਦੇ ਲੋਕਾਂ ਨੇ ਏਅਰਪੋਰਟ ਬਣਾਉਣ ਲਈ ਮਹਿੰਗੀਆਂ ਜ਼ਮੀਨਾਂ ਮਿੱਟੀ ਦੇ ਭਾਅ ਦਿੱਤੀਆਂ | ਅੱਜ ਮੇਰੇ ਇਲਾਕੇ ਦੇ ਲੋਕਾਂ ਨੂੰ ਹੀ ਭਾਜਪਾ ਸਰਕਾਰ ਨੇ ਸਿਆਸੀ ਲਾਹਾ ਲੈਣ ਖਾਤਿਰ ਕੱਲ੍ਹ ਦੇ ਪਹਿਲੀ ਫਲਾਈਟ ਦੇ ਆਉਣ ਦੇ ਉਦਘਾਟਨ ਮੌਕੇ ਪਿੰਡਾਂ ਦੇ ਸਰਪੰਚਾਂ ਨੂੰ ਦੂਰ ਰੱਖਿਆ ਜਿਸ ਕਾਰਨ ਸਰਪੰਚਾਂ ਨੇ ਏਅਰਪੋਰਟ ਵਿੱਚ ਨੇੜਲੇ ਪਿੰਡਾਂ ਦੇ ਕਾਬਿਲ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਰੁਜ਼ਗਾਰ ਦੇਣ ਦੀ ਮੰਗ ਰੱਖਣੀ ਸੀ | ਸਾਡੇ ਨੌਜਵਾਨ ਰੁਜਗਾਰ ਮੰਗਣ ਜਦੋ ਏਅਰਪੋਰਟ 'ਤੇ ਰੁਜਗਾਰ ਖਾਤਰ ਜਾਂਦੇ ਹਨ ਤਾਂ ਸੰਬੰਧਿਤ ਅਧਿਕਾਰੀ ਉਨ੍ਹਾਂ ਨੂੰ ਖਾਲੀ ਹੱਥ ਮੋੜ ਦਿੰਦੇ ਹਨ | ਜਿਸ ਕਾਰਨ ਸਾਡੇ ਇਲਾਕੇ ਲੋਕ ਠੱਗਿਆ ਮਹਿਸੂਸ ਕਰਦੇ ਹਨ | ਸਰਪੰਚ ਸੁਖਵਿੰਦਰ ਸਿੰਘ ਨੇ ਆਖਿਆ ਕਿ ਭਾਜਪਾ ਦੇ ਇਸ ਵਤੀਰੇ ਦਾ ਜਵਾਬ ਇਲਾਕੇ ਦੇ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਤਰ੍ਹਾ ਦੇਣਗੇ | ਇਸ ਤੋਂ ਇਲਾਵਾ ਇਸ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਹੋ ਚੁੱਕਿਆ ਹੈ | ਪਰ ਕੇਂਦਰ ਸਰਕਾਰ ਇਸ ਮੰਗ ਨੂੰ ਲੈ ਕੇ ਵੀ ਇਲਾਕੇ ਦੇ ਲੋਕਾਂ ਨਾਲ ਬੇਵਫ਼ਾਈ ਕਰ ਰਹੀ ਹੈ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਰੱਤੋਵਾਲ, ਸਰਪੰਚ ਜਸਵੀਰ ਸਿੰਘ ਅੱਬੂਵਾਲ, ਸਰਪੰਚ ਹਰਨੇਕ ਸਿੰਘ ਬਰਮੀ, ਸਰਪੰਚ ਸੁਖਦੀਪ ਕੌਰ ਟੂਸਾ,ਮਨਜੀਤ ਕੌਰ ਨਵੀ ਆਬਾਦੀ ਅਕਾਲਗੜ੍ਹ, ਸਰਪੰਚ ਭੁਪਿੰਦਰ ਸਿੰਘ ਘੁਮਾਣ ਤੇ ਸਮੂਹ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਿਰ ਕੀਤਾ |
ਪਿਛਲੀ ਖ਼ਬਰ ਸਾਹਨੇਵਾਲ ਨੇੜੇ ਨੰਦਪੁਰ ਵਿਖੇ 31ਵਾਂ ਵਿਸ਼ਾਲ ਭੰਡਾਰਾ ਤੇ ਬਾਵਾ ਜੀ ਦੀ ਚੌਕੀ ਅੱਜ ਅਗਲੀ ਖ਼ਬਰ ਐੱਸ.ਆਈ.ਆਰ. (ਸਪੈਸ਼ਲ ਇਨਟੈਨਟਿਵ ਰੀਵਿਜ਼ਨ) ਨੂੰ ਸਵੈ-ਗਣਨਾ ਦੀ ਤਰਜ਼ ਅਤੇ ਆਨਲਾਈਨ ਪੋਰਟਲ 'ਤੇ ਉਪਲਬਧ ਕੀਤਾ ਜਾਵੇ-ਬਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।