29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਾਹਨੇਵਾਲ ਨੇੜੇ ਨੰਦਪੁਰ ਵਿਖੇ 31ਵਾਂ ਵਿਸ਼ਾਲ ਭੰਡਾਰਾ ਤੇ ਬਾਵਾ ਜੀ ਦੀ ਚੌਕੀ ਅੱਜ

ਅਜੀਤ ਡੈਸਕ 17-05-2026
ਸਾਹਨੇਵਾਲ 16 ਮਈ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੇ ਪਿੰਡ ਨੰਦਪੁਰ ਵਿਖੇ ਮੰਦਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਵਿਖੇ ਹਰੇਕ ਸਾਲ ਦੀ ਤਰ੍ਹਾਂ ਏਸ ਸਾਲ ਵੀ 31ਵਾਂ ਵਿਸ਼ਾਲ ਭੰਡਾਰਾ ਅਤੇ ਬਾਬਾ ਜੀ ਦੀ ਚੌਂਕੀ (ਮੂਰਤੀ ਸਥਾਪਨਾ ਦਿਵਸ) ਮਿਤੀ 17 ਮਈ ਦਿਨ ਐਤਵਾਰ ਨੂੰ ਭਗਤ ਸੰਜੀਵ ਕੁਮਾਰ ਮਹਾਰਾਜ ਘੁਮਾਰ ਮੰਡੀ ਲੁਧਿਆਣਾ ਵਾਲਿਆਂ ਦੀ ਰਹਿਨੁਮਾਈ ਹੇਠ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ | ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 4 ਵਜੇ ਮੂਰਤੀ ਸਨਾਨ 7 ਵਜੇ ਝੰਡਿਆਂ ਦੀ ਰਸਮ ਹੋਵੇਗੀ 9 ਵਜੇ ਬਾਬਾ ਜੀ ਦਾ ਸਤਸੰਗ ਕੀਰਤਨ ਅਤੇ ਦੁਪਹਿਰ 1 ਵਜੇ ਕੰਜਕ ਪੂਜਨ ਤੋਂ ਬਾਅਦ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ ਉਪਰੰਤ ਰਾਤ ਨੂੰ 7 ਵਜੇ ਤੋਂ ਬਾਬਾ ਜੀ ਦੀ ਚੌਂਕੀ ਤਰਸੇਮ ਭਜਨ ਮੰਡਲੀ ਲੁਧਿਆਣਾ ਵੱਲੋਂ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਵਾਸਤੇ ਮੰਦਰ ਵਿੱਚ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕੀ ਏਹ ਸਾਰਾ ਪ੍ਰੋਗਰਾਮ ਪੂਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ | ਮੰਦਰ ਕਮੇਟੀ ਦੇ ਮੈਂਬਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਨਗਰ ਦੇ ਹਰ ਘਰ ਅਤੇ ਦੁਕਾਨਾਂ ਤੇ ਜਾ ਕੇ ਸਭ ਦੀ ਤਿਲ ਫੁੱਲ ਸੇਵਾ ਭੰਡਾਰੇ ਅਤੇ ਮੰਦਰ ਦੀ ਚੱਲ ਰਹੀ ਉਸਾਰੀ ਲਈ ਉਗਰਾਹੀ ਕਰਦੇ ਹਨ ਕਿਉਂ ਕੇ ਭਗਤ ਤਰਸੇਮ ਲਾਲ ਮਹਾਰਾਜ ਜਿਨ੍ਹਾਂ ਨੇ ਪਿੰਡ ਨੰਦਪੁਰ ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ |
ਪਿਛਲੀ ਖ਼ਬਰ ਖੰਨਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁੱਝ ਹੀ ਘੰਟਿਆਂ ਵਿਚ ਸੁਲਝਾਇਆ ਅਗਲੀ ਖ਼ਬਰ ਹਲਵਾਰਾ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਹੋਣ ਦੇ ਸਮਾਗਮ ਤੋਂ ਵਾਂਝਾ ਕਰਨਾ ਭਾਜਪਾ ਦਾ ਅਸਲੀ ਚਿਹਰਾ ਬੇਨਕਾਬ ਹੋਇਆ- ਸਰਪੰਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।