ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਡੀ. ਐਸ. ਪੀ. ਪਾਇਲ ਹਰਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਬਣਾਈਆਂ ਗਈਆਂ ਥਾਣੇਦਾਰ ਚਰਨਜੀਤ ਸਿੰਘ, ਸ:ਥ: ਹਰਜਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਨੇ ਬੀਤੀ ਰਾਤ ਥਾਣਾ ਮਲੌਦ ਦੇ ਪਿੰਡ ਨਾਨਕਪੁਰ ਜਗੇੜਾ ਵਿਚ ਹੋਏ ਅੰਨੇ ਕਤਲ ਦੇ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ ਕੁੱਝ ਘੰਟਿਆਂ ਵਿਚ ਹੀ ਇਸ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ | ਜਿਸ ਦੀ ਇਲਾਕੇ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ | 15 ਮਈ 2026 ਨੂੰ ਪਿੰਡ ਨਾਨਕਪੁਰ ਜਗੇੜਾ ਦੇ ਨਹਿਰ ਪੁਲ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ | ਮਿ੍ਤਕ ਨੌਜਵਾਨ ਦੀ ਸ਼ਨਾਖਤ ਓਾਕਾਰ ਸਿੰਘ ਉਰਫ ਗੁਰੀ ਪੁੱਤਰ ਲਖਵੀਰ ਸਿੰਘ ਉਰਫ ਬੀਰੀ ਵਾਸੀ ਪਿੰਡ ਘੁੰਗਰਾਣਾ, ਥਾਣਾ ਜੋਧਾਂ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ | ਜਿਸਤੇ ਥਾਣੇਦਾਰ ਚਰਨਜੀਤ ਸਿੰਘ, ਮੁੱਖ ਅਫਸਰ, ਥਾਣਾ ਮਲੌਦ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਲਖਵੀਰ ਸਿੰਘ ਉਰਫ ਬੀਰੀ ਦੇ ਬਿਆਨ ਤੇ ਮੁਕੱਦਮਾ ਥਾਣਾ ਮਲੌਦ ਵਿਚ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ | ਮਨੁੱਖੀ ਅਤੇ ਤਕਨੀਕੀ ਤਰੀਕਿਆਂ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਸਵ: ਸਿਕੰਦਰ ਸਿੰਘ ਵਾਸੀ ਪਿੰਡ ਘੁੰਗਰਾਣਾ, ਥਾਣਾ ਜੋਧਾਂ, ਜ਼ਿਲ੍ਹਾ ਲੁਧਿਆਣਾ ਨੂੰ ਕੁੱਝ ਹੀ ਘੰਟਿਆਂ ਵਿੱਚ ਹੀ ਗਿ੍ਫਤਾਰ ਕਰ ਲਿਆ | ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿ੍ਤਕ ਓਾਕਾਰ ਸਿੰਘ ਉਰਫ ਗੁਰੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਭੈਣ ਨਾਲ ਪ੍ਰੇਮ ਸਬੰਧ ਹਨ | ਜਿਸਦੇ ਚਲਦੇ ਮਿਤੀ 14-15.5.26 ਦੀ ਦਰਮਿਆਨੀ ਰਾਤ ਨੂੰ ਮਿ੍ਤਕ ਓਾਕਾਰ ਸਿੰਘ ਉਰਫ ਗੁਰੀ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਦੀ ਭੈਣ ਨੂੰ ਨਾਲ ਲੈ ਕੇ ਪਿੰਡ ਨਾਨਕਪੁਰ ਜਗੇੜਾ ਆਇਆ ਸੀ, ਦੋਸ਼ੀ ਦੇ ਪਿੱਛੇ ਪਿੱਛੇ ਹੀ ਗੁਰਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ ਆ ਗਿਆ ਤੇ ਜਿਹਨਾਂ ਨੇ ਓਾਕਾਰ ਸਿੰਘ ਉਰਫ ਗੁਰੀ ਨੂੰ ਫੜ ਲਿਆ ਤੇ ਇਸੇ ਰੰਜਸ਼ ਵਿੱਚ ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰ ਕੇ ਲਾਸ਼ ਨਾਨਕਪੁਰ ਜਗੇੜਾ ਸਾਹਮਣੇ ਸੁੱਟ ਦਿੱਤੀ ਸੀ | ਬਾਕੀ ਰਹਿੰਦੇ ਦੋਸ਼ੀਆਂ ਦੀ ਗਿ੍ਫਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇ ਮਾਰੇ ਜਾ ਰਹੇ ਹਨ | ਐਸ. ਐਸ. ਪੀ. ਨੇ ਦਾਅਵਾ ਕੀਤਾ ਕਿ ਬਾਕੀ ਦੋਸ਼ੀਆਂ ਨੰੂ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |