01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਤੋਂ ਤਖ਼ਤਾਂ ਲਈ ਵੀ ਫਲਾਈਟਾਂ ਸ਼ੁਰੂ ਕਰੇ ਏਅਰ ਇੰਡੀਆ-ਜਥੇ. ਤਲਵੰਡੀ

ਅਜੀਤ ਡੈਸਕ 18-05-2026
ਹਲਵਾਰਾ, 17 ਮਈ (ਮਨਦੀਪ ਸਿੰਘ ਉੱਭੀ)-ਹਲਕਾ ਰਾਏਕੋਟ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਚੱਲਣ 'ਤੇ ਉਦਯੋਗਪਤੀ ਕਾਰੋਬਾਰੀ ਤੇ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ, ਨਾਲ ਹੀ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਹਫ਼ਤੇ ਵਿਚ ਘੱਟੋ-ਘੱਟ ਇਕ ਫਲਾਈਟ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਲਈ ਚਲਾਈ ਜਾਵੇ ਤਾਂ ਜੋ ਸਿੱਖ ਸੰਗਤਾਂ ਨੂੰ ਗੁਰਧਾਮਾਂ 'ਤੇ ਜਾਣ ਲਈ ਆਸਾਨੀ ਹੋ ਜਾਵੇ, ਉਨ੍ਹਾਂ ਕਿਹਾ ਸਿੱਖ ਸੰਗਤ ਭਾਰੀ ਗਿਣਤੀ 'ਚ ਤਖ਼ਤਾਂ ਦੀ ਯਾਤਰਾ ਕਰਦੀ ਹੈ, ਜਿਸ ਦਾ ਏਅਰ ਇੰਡੀਆ ਨੂੰ ਵੀ ਲਾਭ ਹੋਵੇਗਾ ਤੇ ਬਹੁਤ ਸਾਰੇ ਸ਼ਰਧਾਲੂ ਜੋ ਤਖ਼ਤਾਂ ਦੇ ਦਰਸ਼ਨਾਂ ਤੋਂ ਵਾਂਝੇ ਹਨ, ਉਨ੍ਹਾਂ ਦੀ ਇੱਛਾ ਵੀ ਪੂਰੀ ਹੋਵੇਗੀ | ਜਥੇਦਾਰ ਤਲਵੰਡੀ ਨੇ ਇਹ ਵੀ ਕਿਹਾ ਏਅਰਪੋਰਟ ਤੇ ਸ਼ਰਧਾਲੂਆਂ ਦੇ ਲਈ ਜੇ ਕੋਈ ਲੋੜੀਂਦੀ ਸਹੂਲਤ ਦੀ ਜ਼ਰੂਰਤ ਪੈਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਹੱਈਆ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕਾ ਬੀਬੀ ਮਾਣੂੰਕੇ ਦੇ ਘਰ ਦਾ ਕੀਤਾ ਘਿਰਾਓ ਅਗਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।