01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 18-05-2026
ਸਿੱਧਵਾਂ ਬੇਟ, 17 ਮਈ (ਜਸਵੰਤ ਸਿੰਘ ਸਲੇਮਪੁਰੀ)-ਪਿੰਡ ਸੋਢੀਵਾਲ ਦੇ ਬਾਹਰਵਾਰ ਪਹਿਲੀ ਤੇ ਛੇਵੀਂ ਪਾਤਿਸ਼ਾਹੀ ਦੀ ਚਰਨਛੋਹ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਮੱਸਿਆ ਦਾ ਦਿਹਾੜਾ ਪੂਰੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ | ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਰਾਗੀ ਜਥਾ ਭਾਈ ਮੁਹੱਬਤਪ੍ਰੀਤ ਸਿੰਘ ਲੀਲਾਂ ਮੇਘ ਸਿੰਘ ਤੇ ਮੁੱਖ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਜੁੜੀਆਂ ਸੰਗਤਾਂ ਨੂੰ ਕਥਾ, ਕੀਰਤਨ ਤੇ ਵਿਚਾਰਾਂ ਰਾਹੀਂ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਅਤੇ ਸੰਗਤਾਂ ਨੂੰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਕਰਨ ਅਤੇ ਗੁਰੂਆਂ ਵਲੋਂ ਦਰਸਾਏ ਮਾਰਗ ਦੇ ਪਾਂਧੀ ਬਣਨ ਦੀ ਅਪੀਲ ਕੀਤੀ | ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ | ਇਸ ਮੌਕੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ, ਸੈਕਟਰੀ ਭਾਈ ਤੇਜਿੰਦਰ ਸਿੰਘ ਲੋਧੀਵਾਲ, ਖ਼ਜ਼ਾਨਚੀ ਭਾਈ ਕੁਲਵਿੰਦਰ ਸਿੰਘ ਲੀਲਾਂ, ਭਾਈ ਗੁਰਮੁੱਖ ਸਿੰਘ ਸ਼ੇਖਦੌਲਤ, ਸ਼ਮਸ਼ੇਰ ਸਿੰਘ ਜਨੇਤਪੁਰਾ, ਕੁਲਦੀਪ ਸਿੰਘ ਗਿੱਲ ਗਿੱਦੜਵਿੰਡੀ, ਸਰਪੰਚ ਚਰਨ ਸਿੰਘ ਫੌਜੀ ਸੋਢੀਵਾਲ, ਜਸਵੰਤ ਸਿੰਘ ਮਲਸੀਹਾਂ ਬਾਜਨ, ਕਰਮਜੀਤ ਸਿੰਘ ਜਨੇਤਪੁਰਾ, ਸਾਬਕਾ ਸਰਪੰਚ ਕਰਨੈਲ ਸਿੰਘ ਜੌਹਲ, ਜਗਜੀਤ ਸਿੰਘ ਸਦਰਪੁਰਾ, ਡਾ: ਸਤਨਾਮ ਸਿੰਘ, ਸੁਖਚੈਣ ਸਿੰਘ, ਗੋਪੀ ਜਨੇਤਪੁਰਾ, ਹਰਜੀਤ ਸਿੰਘ ਕਾਲਾ ਜਨੇਤਪੁਰਾ ਸਮੇਤ ਹੋਰ ਸੰਗਤਾਂ ਨੇ ਹਾਜ਼ਰੀ ਭਰਕੇ ਸੇਵਾ ਦੇ ਇਸ ਕੁੰਭ 'ਚ ਆਪਣਾ ਬਣਦਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਤੋਂ ਤਖ਼ਤਾਂ ਲਈ ਵੀ ਫਲਾਈਟਾਂ ਸ਼ੁਰੂ ਕਰੇ ਏਅਰ ਇੰਡੀਆ-ਜਥੇ. ਤਲਵੰਡੀ ਅਗਲੀ ਖ਼ਬਰ ਮਜੀਠੀ ਮਾਈਨਰ ਨੂੰ ਪੱਕਾ ਕਰਨ ਦੀ ਯੋਜਨਾ ਨੇ ਮਾਈਨਰ ਕੰਢੇ ਵੱਸੇ ਲੋਕਾਂ ਦੇ ਸਾਹ ਸੂਤੇ ਘਰਾਂ ਦੇ ਰਸਤੇ ਅਤੇ ਗੰਦੇ ਪਾਣੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।